08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅੱਜ ਦੇ ਧਰਨੇ ਸੰਬੰਧੀ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-09-2025
ਬਹਿਰਾਮਪੁਰ, 25 ਸਤੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਕਿਸਾਨਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ 26 ਸਤੰਬਰ ਨੰੂ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਕਸਬਾ ਬਹਿਰਾਮਪੁਰ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਮੀਟਿੰਗ ਕੀਤੀ ਗਈ | ਜਿਸ ਦੀ ਪ੍ਰਧਾਨਗੀ ਮੋਹਨ ਸਿੰਘ ਅਤੇ ਮੁਖਤਿਆਰ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ ਤੇ ਇਫਟੂ ਦੇ ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ ਨੇ ਕਿਹਾ ਕਿ ਹੜ੍ਹਾਂ ਕਾਰਨ ਪਸ਼ੂਆਂ, ਫ਼ਸਲਾਂ ਤੇ ਹੋਰ ਮਾਲੀ ਨੁਕਸਾਨ ਲਈ ਕੁਦਰਤੀ ਆਫਤ ਤੋਂ ਇਲਾਵਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਹੜ੍ਹ ਦੇ ਬਚਾਅ ਲਈ ਕੋਈ ਕੰਮ ਨਹੀਂ ਕੀਤਾ | ਕੇਂਦਰ ਤੇ ਪੰਜਾਬ ਸਰਕਾਰ ਵਲੋਂ ਰਾਹਤ ਦੇਣ ਦਾ ਕੀਤਾ ਐਲਾਨ ਬਹੁਤ ਥੋੜ੍ਹਾ ਹੈ | ਹੜ੍ਹਾਂ ਕਾਰਨ ਹੋਈਆਂ ਮਨੁੱਖੀ ਮੌਤਾਂ ਲਈ ਪ੍ਰਤੀ ਜੀਅ 10 ਲੱਖ, ਮਰੇ ਜਾਂ ਰੁੜ੍ਹੇ ਪਸ਼ੂ ਦਾ ਇਕ ਲੱਖ ਅਤੇ ਫ਼ਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਮੁਆਵਜ਼ਾ ਦਿੱਤਾ ਜਾਵੇ | ਫ਼ਸਲਾਂ ਦਾ 5 ਏਕੜ ਅਤੇ ਪਸ਼ੂਆਂ ਦਾ 3 ਤੋਂ ਵੱਧ ਮੁਆਵਜ਼ਾ ਨਾ ਦੇਣ ਦੀ ਸ਼ਰਤ ਖ਼ਤਮ ਕੀਤੀ ਜਾਵੇ | ਰਾਵੀ ਪਾਰ ਨੰੂ ਜਾਂਦੀ ਸੜਕ ਤੁਰੰਤ ਬਣਾਈ ਜਾਵੇ, ਜ਼ਮੀਨਾਂ ਦੀ ਢਾਹ ਰੋਕਣ ਲਈ ਤੁਰੰਤ ਮਜ਼ਬੂਤ ਸਪੱਰ ਬਣਾਏ ਜਾਣ, ਝੋਨੇ ਦੀ ਖਰੀਦ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ ਅਤੇ ਝੋਨੇ ਦੀ ਪਰਾਲੀ ਸਾੜਨ ਵਜੋਂ ਪਰਚੇ ਅਤੇ ਗਿ੍ਫ਼ਤਾਰੀ ਦੇ ਹੁਕਮ ਵਾਪਸ ਲਏ ਜਾਣ | ਇਸ ਮੌਕੇ ਸੱਤਪਾਲ ਸਿੰਘ, ਜੋਧ ਸਿੰਘ, ਭਜਨ ਸਿੰਘ, ਸ਼ਕਤੀ ਸਿੰਘ, ਰੇਸ਼ਮ ਸਿੰਘ, ਚਰਨ ਸਿੰਘ, ਗਰਧਾਰੀ ਸਿੰਘ, ਜੁਗਿੰਦਰ ਪਾਲ, ਕੇਵਲ ਠੇਕੇਦਾਰ, ਤਰਸੇਮ ਸਿੰਘ ਅਤੇ ਮਹਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕ ਕੀਤਾ ਅਗਲੀ ਖ਼ਬਰ ਕੇ.ਡੀ. ਸਾਨਨ ਨੇਤਰ ਹਸਪਤਾਲ 'ਚੋਂ 86 ਹਜ਼ਾਰ ਰੁਪਏ ਚੋਰੀ
Ad Position 24