08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੇ.ਡੀ. ਸਾਨਨ ਨੇਤਰ ਹਸਪਤਾਲ 'ਚੋਂ 86 ਹਜ਼ਾਰ ਰੁਪਏ ਚੋਰੀ

Ad Position 21
No active advertisement
ਅਜੀਤ ਡੈਸਕ 26-09-2025
ਬਟਾਲਾ, 25 ਸਤੰਬਰ (ਰਾਕੇਸ਼ ਰੇਖੀ)-ਸ਼ਹਿਰ ਦੇ ਕੌਸ਼ਲਿਆ ਦੇਵੀ ਸਾਨਨ ਹਸਪਤਾਲ ਕੰਪਲੈਕਸ ਤੋਂ ਚੋਰਾਂ ਨੇ ਲਾਕਰ ਤੇ ਡੈਸਕ ਤੋੜ ਕੇ 86 ਹਜ਼ਾਰ ਰੁਪਏ ਚੋਰੀ ਕਰ ਲਏ | ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਦੇ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਮੈਨੇਜਰ ਅਮਿਤ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਸਵੇਰੇ ਕਰੀਬ 8:00 ਵਜੇ ਜਦੋਂ ਹਸਪਤਾਲ ਦੇ ਕਰਮਚਾਰੀਆਂ ਨੇ ਹਸਪਤਾਲ ਖੋਲਿਆ ਤਾਂ ਦੇਖਿਆ ਕਿ ਹਸਪਤਾਲ ਦੀ ਫਾਰਮੇਸੀ ਦਾ ਲਾਕਰ ਤੇ ਰਿਸਪੈਸ਼ਨ ਦੇ ਕਾਉਂਟਰ ਦੇ ਦਰਾਜ ਦੇ ਤਾਲੇ ਟੁੱਟੇ ਹੋਏ ਸਨ ਤੇ ਦੋਵਾਂ ਥਾਵਾਂ 'ਤੇ ਰੱਖਿਆ ਕਰੀਬ 86 ਹਜ਼ਾਰ ਰੁਪਏ ਚੋਰੀ ਹੋ ਚੁੱਕਾ ਸੀ | ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਨਾਮਾਲੂਮ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅੱਜ ਦੇ ਧਰਨੇ ਸੰਬੰਧੀ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਵਿਕਟੋਰੀਆ ਸਕੂਲ ਮੁਕੇਰੀਆਂ ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24