ਮੁਕੇਰੀਆਂ, 25 ਸਤੰਬਰ (ਰਾਮਗੜ੍ਹੀਆ)- ਬੀਤੇ ਦਿਨੀਂ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਹੋਣਹਾਰ ਖਿਡਾਰੀਆਂ ਨੇ ਜ਼ੋਨਲ ਐਥਲੈਟਿਕਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਤਗਮੇ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਲੜਕਿਆਂ ਵਿਚ ਜਸਮੀਤ ਮੰਨ (12ਵੀਂ ਕਾਮਰਸ) ਨੇ ਅੰਡਰ-19 ਸ਼ਾਟ-ਪੁੱਟ ਵਿਚ ਸੋਨ ਤਗਮਾ ਜਿੱਤਿਆ | ਰੁਦ੍ਰ ਪ੍ਰਤਾਪ (12ਵੀਂ ਕਾਮਰਸ) ਨੇ ਅੰਡਰ-19 ਡਿਸਕਸ ਥਰੋਅ ਵਿਚ ਸੋਨੇ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਉੱਚਾ ਕੀਤਾ | ਜਸਮੀਤ (12ਵੀਂ ਕਾਮਰਸ) ਨੇ ਅੰਡਰ-19 ਡਿਸਕਸ ਥਰੋਅ ਵਿਚ ਚਾਂਦੀ ਤਗਮਾ ਵੀ ਜਿੱਤਿਆ ਅਤੇ ਮਨਮੀਤ ਸਿੰਘ (ਦਸਵੀਂ) ਨੇ ਅੰਡਰ-17 ਡਿਸਕਸ ਥਰੋਅ ਵਿਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ | ਲੜਕੀਆਂ ਵਿਚ ਅਵਨੀਤ ਕੌਰ (ਦਸਵੀਂ) ਨੇ ਅੰਡਰ-19 100 ਮੀਟਰ ਰੇਸ ਵਿਚ ਕਾਂਸੇ ਦਾ ਤਗਮਾ ਹਾਸਲ ਕੀਤਾ | ਇਸ ਦੇ ਨਾਲ-ਨਾਲ ਸਮਿ੍ੱਧੀ (ਛੇਵੀਂ ਏ), ਕੀਵਪ੍ਰੀਤ (ਛੇਵੀਂ ਏ), ਅਰਾਧਿਆ (ਸੱਤਵੀਂ ਏ) ਅਤੇ ਜਾਨਵੀ (ਸੱਤਵੀਂ ਏ) ਨੇ ਅੰਡਰ-14 4__1MP__100 ਰਿਲੇ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਨੂੰ ਸਮਰਪਿਤ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ.ਐਸ. ਮੁਲਤਾਨੀ ਅਤੇ ਨੀਰੂ ਮੁਲਤਾਨੀ, ਪਿ੍ੰਸੀਪਲ ਮਿਸ ਅਰਚਨਾ ਸੂਦਨ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਖੇਡ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ | ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੀ ਰੁਚੀ ਮੁਤਾਬਿਕ ਭਾਗ ਲੈਣਾ ਚਾਹੀਦਾ ਹੈ |