08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐਲੀ. ਵਿਵੇਕ ਸਾਹਨੀ ਦਾ ਇੰਟਰਨੈਸ਼ਨਲ ਪ੍ਰੇਜ਼ੀਡੈਂਟ ਐਪ੍ਰੀਸੇਸ਼ਨ ਸਰਟੀਫਿਕੇਟ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 26-09-2025
ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕ-119 ਦੀ ਦੂਸਰੀ ਕਾਰਜਕਾਰੀ ਮੀਟਿੰਗ ਸਥਾਨਕ ਮੈਰੀ ਗੋਲਡ ਪਬਲਿਕ ਸਕੂਲ ਵਿਖੇ ਡਿਸਟਿ੍ਕ ਗਵਰਨਰ ਐਲੀ. ਵਿਵੇਕ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਇੰਟਰਨੈਸ਼ਨਲ ਡਾਇਰੈਕਟਰ ਐਲੀ. ਅਸ਼ੋਕ ਪੁਰੀ ਅਤੇ ਇੰਟਰਨੈਸ਼ਨਲ ਐਡਵਾਈਜ਼ਰ ਐਲੀ. ਐਡਵੋਕੇਟ ਐਸ.ਪੀ ਰਾਣਾ ਵਿਸ਼ੇਸ਼ ਤੌਰ ਤੇ ਪਹੁੰਚੇ |
ਦੂਸਰੀ ਕਾਰਜਕਾਰੀ ਮੀਟਿੰਗ ਦੇ ਚੇਅਰਮੈਨ ਪਾਸਟ ਡਿਸਟਿ੍ਕ ਗਵਰਨਰ ਐਲੀ. ਰਮੇਸ਼ ਕੁਮਾਰ ਸਨ | ਕਾਰਜਕਾਰੀ ਮੀਟਿੰਗ 'ਚ ਚੇਅਰਮੈਨ ਐਲੀ. ਰਮੇਸ਼ ਕੁਮਾਰ ਨੇ ਸਭ ਦਾ ਸਵਾਗਤ ਕੀਤਾ | ਇਸ ਮੌਕੇ ਐਲੀ. ਵਿਵੇਕ ਸਾਹਨੀ ਨੇ ਡਿਸਟਿ੍ਕ ਵੱਲੋਂ ਪਿਛਲੇ ਛੇ ਮਹੀਨਿਆਂ 'ਚ ਕੀਤੇ ਕੰਮਾਂ ਉੱਪਰ ਸੰਤੁਸ਼ਟੀ ਪ੍ਰਗਟ ਕੀਤੀ | ਉਨ੍ਹਾਂ ਦੱਸਿਆ ਕਿ ਵੈਟਰਨ ਗਾਇਕਾ ਲੱਤਾ ਮੰਗੇਸ਼ਕਰ ਦੇ ਜਨਮ-ਦਿਨ ਉੱਪਰ ਸ਼ਹਿਰ ਦੀਆਂ ਹੋਰ ਸੰਗੀਤਕ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਪ੍ਰੋਗਰਾਮ ਕਰਵਾਇਆ ਜਾਵੇਗਾ | ਇਸ ਮੌਕੇ ਤੇ ਐਲੀ. ਅਸ਼ੋਕ ਪੁਰੀ ਨੇ ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਦੇ ਪ੍ਰਧਾਨ ਐਲੀ. ਪ੍ਰੋ.ਦਲਜੀਤ ਰਾਏ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਤੇ ਐਲੀ. ਪ੍ਰੋ. ਦਲਜੀਤ ਰਾਏ ਨੇ ਦੱਸਿਆ ਕਿ ਜਲਦੀ ਹੀ 'ਸੋਸ਼ਲ ਜਸਟਿਸ ਦਿਵਸ' ਮੌਕੇ ਤੇ ਇੱਕ ਸੈਮੀਨਾਰ ਐਲੀ. ਐਡਵੋਕੇਟ ਐਸ.ਪੀ. ਰਾਣਾ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਇਆ ਜਾਵੇਗਾ | ਇਸ ਮੌਕੇ ਪਿ੍ੰਸੀਪਲ ਰੁਪਿੰਦਰ ਕੌਰ, ਐਲੀ.ਮਨੋਜ ਕੁਮਾਰੀ, ਐਲੀ. ਸ਼ਰਨਜੀਤ ਕੌਰ ਦਾ ਕਾਰਜਕਾਰੀ ਚੇਅਰਮੈਨ ਐਲੀ. ਰਮੇਸ਼ ਕੁਮਾਰ ਨੇ ਧੰਨਵਾਦ ਕੀਤਾ | ਪ੍ਰੋਗਰਾਮ ਦੇ ਅਖੀਰ 'ਚ ਐਲੀ. ਅਸ਼ੋਕ ਪੁਰੀ ਨੇ ਡਿਸਟਿ੍ਕ ਗਵਰਨਰ ਐਲੀ. ਵਿਵੇਕ ਸਾਹਨੀ ਨੂੰ ਇੰਟਰਨੈਸ਼ਨਲ ਪ੍ਰੇਜ਼ੀਡੈਂਟ ਐਪ੍ਰੀਸੇਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਮੁਕੇਰੀਆਂ ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਿੰਜੋਂ 'ਚ ਮਾਂ ਭਗਵਤੀ ਜਾਗਰਣ 30 ਨੂੰ
Ad Position 24