ਗੁਰਦਾਸਪੁਰ, 25 ਸਤੰਬਰ (ਚੱਕਰਾਜਾ)-ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ: ਅਮਰੀਕ ਸਿੰਘ ਦੀ ਰਹਿਨੁਮਾਈ, ਬਲਾਕ ਖੇਤੀਬਾੜੀ ਅਫ਼ਸਰ ਡਾ: ਬਲਜਿੰਦਰ ਸਿੰਘ ਦੀਨਾਨਗਰ ਦੀ ਅਗਵਾਈ ਤੇ ਗੁਰਪ੍ਰੀਤ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ ਦੇ ਪ੍ਰਬੰਧਨ ਸਦਕਾ ਬਲਾਕ ਦੀਨਾਨਗਰ ਅਧੀਨ ਪੈਂਦੇ ਪਿੰਡ ਸੁਲਤਾਨੀ ਸਰਕਲ ਗਾਹਲੜੀ ਵਿਖੇ ਸੀ.ਆਰ.ਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨ੍ਹਾਂ ਖੇਤ ਵਿਚ ਵਾਹੁਣ ਤੇ ਈ.ਕੇ.ਵਾਏ.ਸੀ ਸਬੰਧੀ ਜਾਗੂਰਤਾ ਕੈਂਪ ਲਗਾਇਆ ਗਿਆ | ਇਸ ਮੌਕੇ ਖੇਤੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੱਗ ਲਗਾਉਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ | ਉਨ੍ਹਾਂ ਨੇ ਫਸਲਾਂ ਦੇ ਰਹਿੰਦ ਖੰੂਹਦ ਨੂੰ ਖੇਤ 'ਚ ਵਾਹੁਣ ਤੇ ਪਰਾਲੀ ਪ੍ਰਬੰਧਨ ਦੇ ਢੰਗ ਤਰੀਕੇ ਦੱਸੇ | ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਧਰਤੀ ਬੰਜਰ ਹੋ ਰਹੀ ਹੈ ਤੇ ਇਸ ਦੀ ਲਪੇਟ 'ਚ ਕਈ ਪੰਛੀ ਜੀਵ ਜੰਤੂ ਅਤੇ ਰੁੱਖਾਂ ਦਾ ਨੁਕਸਾਨ ਹੋ ਜਾਂਦਾ ਹੈ, ਉੱਥੇ ਹੀ ਅੱਗ ਦੇ ਧੰੂਏਾ ਕਾਰਨ ਮਨੁੱਖਾ ਸਰੀਰ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ | ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਗੁਰਪ੍ਰੀਤ ਕੌਰ ਨੇ ਹਾੜੀ ਦੀ ਫਸਲਾਂ, ਪਰਾਲੀ ਪ੍ਰਬੰਧਨ, ਮਸ਼ੀਨਰੀ ਆਦਿ ਸਬੰਧੀ ਜ਼ਿਮੀਂਦਾਰਾ ਨੂੰ ਦੱਸਿਆ | ਇਸ ਮੌਕੇ ਅਸ਼ੋਕ ਕੁਮਾਰ ਖੇਤੀਬਾੜੀ ਉਪ ਨਿਰੀਖਕ, ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ |