08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਿੰਡ ਚਾਵਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹ ਪੀੜਤਾਂ ਲਈ 50 ਕੁਇੰਟਲ ਕਣਕ ਤੇ ਹੋਰ ਸਮੱਗਰੀ ਭੇਜੀ <br/>

Ad Position 21
No active advertisement
ਪਿੰਡ ਚਾਵਾ ਦੇ ਗੁਰਦੁਆਰਾ ਸਤਿਕਰਤਾਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੱਕੀ ਰਸਦ ਹੜ੍ਹ ਪੀੜਤ ਨੂੰ ਰਵਾਨਾ ਕਰਦੇ ਹੋਏ | ਤਸਵੀਰ : ਅਸ਼ੋਕ ਸ਼ਰਮਾ <br/> 26-09-2025
ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਚਾਵਾ ਦੇ ਗੁਰਦੁਆਰਾ ਸਤਿਕਰਤਾਰ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਵੀ ਦਰਿਆ ਕੰਢ ਵੱਸਦੇ ਪਿੰਡ ਮਕੌੜਾ ਤੇ ਹੋਰ ਪਿੰਡਾਂ ਵਾਸਤੇ 50 ਕੁਇੰਟਲ ਕਣਕ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਭੇਜੀਆਂ ਗਈਆਂ ਹਨ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੂਰਤ ਸਿੰਘ, ਹੈੱਡ ਗ੍ਰੰਥੀ ਬਲਦੇਵ ਸਿੰਘ, ਉੱਘੇ ਕਿਸਾਨ ਲਖਵਿੰਦਰ ਸਿੰਘ, ਕੈਸ਼ੀਅਰ ਕਰਨੈਲ ਸਿੰਘ, ਮੁੱਖਾ ਸਿੰਘ, ਚੰਨਣ ਸਿੰਘ, ਸਤਪਾਲ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੀ ਕਰੋਪੀ ਨੇ ਰਾਵੀ ਦਰਿਆ ਵੱਸੇ ਪਿੰਡਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ | ਪੀੜਤ ਲੋਕਾਂ ਦੀ ਸੇਵਾ 'ਚ ਸਮਾਜ ਸੇਵੀ ਜਥੇਬੰਦੀਆਂ, ਕਲਾਕਾਰਾਂ, ਸਿਆਸੀ ਪਾਰਟੀਆਂ ਤੇ ਹੋਰ ਬੁੱਧੀਜੀਵੀਆਂ ਨੇ ਵੱਡਾ ਸਹਿਯੋਗ ਦਿੱਤਾ ਹੈ, ਉੱਥੇ ਹੀ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਲੋਕਾਂ ਦੀ ਤਨਦੇਹੀ ਨਾਲ ਸੇਵਾ ਕੀਤੀ ਜਾਵੇ | ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਵੀ ਕੀਤੀ | ਉਨ੍ਹਾਂ ਕਿਹਾ ਕਿ ਉਹ ਹੜ੍ਹ ਪੀੜਤ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ ਤੇ ਇਸ ਤੋਂ ਪਹਿਲਾਂ ਉਹ ਪਿੰਡ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕਰ ਚੁੱਕੇ ਹਨ | ਇਸ ਮੌਕੇ ਗੁਰਵਿੰਦਰ ਸਿੰਘ, ਜਤਿਨ ਸਿੰਘ, ਪਿ੍ੰਸ, ਮੋਹਿਤ, ਸਰਵਣ ਸਿੰਘ ਬਿਆਨਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਰਾਮਨਗਰ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਪਿੰਡ ਸੁਲਤਾਨੀ ਵਿਖੇ ਜਾਗਰੂਕਤਾ ਕੈਂਪ <br/>
Ad Position 24