08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਿੰਡ ਗਾਹਲੜੀ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-09-2025
ਗੁਰਦਾਸਪੁਰ, 25 ਸਤੰਬਰ (ਚੱਕਰਾਜਾ)-ਅਕਾਲੀ ਦਲ 'ਵਾਰਸ ਪੰਜਾਬ ਦੇ' ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਪਿੰਡ ਗਾਹਲੜੀ ਵਿਖੇ ਸਤਿੰਦਰਜੀਤ ਸਿੰਘ ਗਿੱਲ ਅਬਜ਼ਰਵਰ ਪਠਾਨਕੋਟ ਅਤੇ ਦਲਬੀਰ ਸਿੰਘ ਧਾਰੀਵਾਲ ਸੀਨੀਅਰ ਆਗੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਿ੍ਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਮੈਂਬਰ ਤੇ ਐਡਵੋਕੇਟ ਅਜੈਪਾਲ ਸਿੰਘ ਢਿੱਲੋਂ ਅਬਜ਼ਰਵਰ ਗੁਰਦਾਸਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਅਮਨਦੀਪ ਸਿੰਘ ਉਦੀਪੁਰ ਕੋਠੇ, ਮਨਜਿੰਦਰ ਸਿੰਘ ਸਾਹੋਵਾਲ, ਉਂਕਾਰ ਸਿੰਘ ਦੋਰਾਂਗਲਾ, ਬਲਾਕ ਦੀਨਾਨਗਰ ਕਮੇਟੀ ਮੈਂਬਰ ਤਰਸੇਮ ਸਿੰਘ ਗਿੱਲ, ਕੈਪਟਨ ਕੁਲਦੀਪ ਸਿੰਘ ਕੋਟ ਸੰਤੋਖ ਰਾਏ, ਮਨਜੀਤ ਸਿੰਘ ਪਾਹੜਾ, ਗੁਰਦੇਵ ਸਿੰਘ ਸਾਹੀ ਧਾਰੀਵਾਲ, ਦਿਲਬਾਗ ਸਿੰਘ ਬਟਾਲਾ ਸਮੇਤ ਨੌਜਵਾਨਾਂ ਨੇ ਹਿੱਸਾ ਲਿਆ | ਇਸ ਮੌਕੇ ਪਿ੍ਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਬਾਕੀ ਰਾਜਨੀਤਕ ਪਾਰਟੀਆਂ ਦਾ ਉਦੇਸ਼ ਕੇਵਲ ਰਾਜ ਕਰਨਾ, ਭਾਈ ਭਤੀਜਾਵਾਦ ਨੂੰ ਅੱਗੇ ਲਿਆਉਣਾ ਅਤੇ ਪੰਜਾਬ ਦੀ ਲੁੱਟ ਕਰਨਾ ਹੈ | ਜਦੋਂ ਕਿ ਕਾਂਗਰਸ, ਅਕਾਲੀ ਦਲ ਬਾਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹੀ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ | ਪੰਜਾਬ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਤੇ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਪੰਜਾਬ ਨੂੰ ਮੁੜ ਖ਼ੁਸ਼ਹਾਲ ਅਤੇ ਹਰਿਆ ਭਰਿਆ ਦੇਖਣ ਲਈ ਇੱਕੋ ਹੀ ਆਸ ਦੀ ਉਮੀਦ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੀ ਪਾਰਟੀ ਅਕਾਲੀ ਦਲ 'ਵਾਰਸ ਪੰਜਾਬ ਦੇ' ਹੀ ਹੈ | ਐਡਵੋਕੇਟ ਅਜੇਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਭਾਈ ਅੰਮਿ੍ਤਪਾਲ ਸਿੰਘ ਨੂੰ ਆਪਣਾ ਲੀਡਰ ਮੰਨ ਚੁੱਕੇ ਹਨ | ਇਸੇ ਕਰਕੇ ਪੰਜਾਬ ਤੇ ਭਾਰਤ ਸਰਕਾਰ ਉਨ੍ਹਾਂ ਦੀ ਵਧਦੀ ਰਾਜਸੀ ਸ਼ਕਤੀ ਦੇਖ ਕੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇ ਰਹੀ | ਪਰ ਸਿੱਖ ਤੇ ਪੰਜਾਬੀ ਉਨ੍ਹਾਂ ਨੂੰ 2027 ਵਿਚ ਸੀ.ਐਮ ਬਣਾ ਕੇ ਪੰਜਾਬ ਦੀ ਵਾਗਡੋਰ ਸੌਂਪਣਗੇ | ਦਲਬੀਰ ਸਿੰਘ ਧਾਰੀਵਾਲ ਤੇ ਸਤਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੌਜਵਾਨਾਂ ਦਾ ਚਹੇਤਾ ਲੀਡਰ ਬਣ ਚੁੱਕਾ ਹੈ ਤੇ ਪੂਰੇ ਪੰਜਾਬ 'ਚ ਉਨ੍ਹਾਂ ਦੀ ਲਹਿਰ ਚੱਲ ਰਹੀ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕਦਾ | ਇਸ ਮੌਕੇ ਗੁਰਦੇਵ ਸਿੰਘ ਸ਼ਾਹੀ, ਉਂਕਾਰ ਸਿੰਘ ਦੋਰਾਂਗਲਾ ਅਤੇ ਤਰਸੇਮ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ ਗਾਹਲੜੀ, ਚੱਕਰਾਜਾ ਅਤੇ ਮਨਸੂਰਾ ਆਦਿ ਪਿੰਡਾਂ ਦੀਆਂ ਇਕਾਈਆਂ ਦਾ ਗਠਨ ਕਰਕੇ ਗੁਰਮੁਖ ਸਿੰਘ, ਸੁੱਚਾ ਸਿੰਘ, ਤਰਨਜੀਤ ਸਿੰਘ, ਰੂਪ ਸਿੰਘ, ਦਵਿੰਦਰ ਸਿੰਘ, ਵਨੀਤ ਸਿੰਘ, ਅਮਨਜੋਤ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਰਸ਼ਪਾਲ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ, ਬਲਜੀਤ ਸਿੰਘ, ਤਲਵਿੰਦਰ ਸਿੰਘ, ਪਲਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਲੀਨ ਸਿੰਘ ਅਤੇ ਹਰਜਿੰਦਰ ਸਿੰਘ ਨੰੂ ਮੈਂਬਰ ਬਣਾਣਿਆ ਗਿਆ | ਅੰਤ ਵਿਚ ਸਾਰਿਆਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਅਹਿਦ ਲਿਆ ਤੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ 'ਤੇ ਤੀਜੀ ਵਾਰ ਵਧਾਈ ਗਈ ਐਨ.ਐਸ.ਏ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹਰਚੋਵਾਲ ਦੀ ਪੰਚਾਇਤ ਨੇ ਪ੍ਰਵਾਸੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ
Ad Position 24