08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 26-09-2025
ਪਠਾਨਕੋਟ, 25 ਸਤੰਬਰ (ਸੰਧੂ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਦੱਸਿਆ ਕਿ ਪਠਾਨਕੋਟ-ਜਲੰਧਰ ਸੜਕ ਨੂੰ ਜੋੜਨ ਵਾਲੀ ਕੌਂਤਰਪੁਰ-ਘਿਆਲਾ-ਚੱਕ ਪਰਾਈਆ ਸੜਕ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ | ਇਹ ਸੜਕ 3.35 ਕਿੱਲੋਮੀਟਰ ਲੰਬੀ ਹੈ ਤੇ ਇਸ ਦੀ ਲਾਗਤ 1,30,59,000 (ਇਕ ਕਰੋੜ ਤੀਹ ਲੱਖ ਉਨੱਤੀ ਹਜ਼ਾਰ ਰੁਪਏ) ਹੈ | ਸਬਗ੍ਰੇਡ ਅਤੇ ਸਬ-ਬੇਸ ਕੋਰਸ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਸਰਫੇਸ ਕੋਰਸ ਹੁਣ ਚੱਲ ਰਿਹਾ ਹੈ, ਜੋ ਸੜਕ ਨੂੰ ਹੋਰ ਟਿਕਾਊ ਬਣਾਏਗਾ | ਵਿਭੂਤੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਲਈ ਲਗਾਤਾਰ ਯਤਨ ਕਰ ਰਹੀ ਹੈ | ਮੰਡੀ ਬੋਰਡ ਰਾਹੀਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਲਈ ਸਿੱਖਿਆ, ਸਿਹਤ ਸੰਭਾਲ, ਰੁਜ਼ਗਾਰ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਤੱਕ ਪਹੁੰਚ ਆਸਾਨ ਹੋ ਗਈ ਹੈ | 21 ਸੰਪਰਕ ਕੱਚੀਆਂ ਸੜਕਾਂ ਨੂੰ ਪੱਕੀਆਂ ਸੜਕਾਂ ਵਿਚ ਬਦਲਿਆ ਜਾ ਰਿਹਾ ਹੈ, ਜੋ ਪਿੰਡਾਂ ਨੂੰ ਸਿੱਧੇ ਸ਼ਹਿਰਾਂ ਨਾਲ ਜੋੜਦੀਆਂ ਹਨ | ਇਸ ਮੌਕੇ ਮੀਰਥਲ ਦੇ ਸਰਪੰਚ ਜਸਪਾਲ ਸ਼ਰਮਾ ਬੱਬਲੂ, ਪਰਮਜੀਤ ਪੰਮਾ, ਬਲਾਕ ਪ੍ਰਧਾਨ ਪ੍ਰੇਮ, ਗੁੱਡਾ ਕਲਾ ਪ੍ਰਧਾਨ ਸ਼ਾਮ ਲਾਲ, ਨੰਗਲ ਪੰਚਾਇਤ ਮੈਂਬਰ ਮਨਜੀਤ ਸਿੰਘ, ਸੰਜੂ ਠਾਕੁਰ, ਰੋਹਿਤ, ਕਰਨ ਅਟਾਰੀ ਧੀਰਜ ਮਹਾਜਨ, ਅੰਗਰੇਜ਼ ਅਤੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਵਪਾਰ ਮੰਡਲ ਨੇ ਜ਼ਿਲ੍ਹਾ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਘਿਆਲਾ ਕੌਂਤਰਪੁਰ ਸੰਪਰਕ ਸੜਕ 'ਤੇ ਪ੍ਰੀਮਿਕਸ ਦਾ ਕੰਮ ਸ਼ੁਰੂ
Ad Position 24