ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-ਸ੍ਰੀ ਰਾਮ ਡਰਾਮਾਟਿਕ ਕਲੱਬ ਬਸੰਤ ਨਗਰ ਬਟਾਲਾ ਵਲੋਂ ਰਾਮ ਲੀਲਾ ਕਰਵਾਈ ਗਈ, ਜਿਸ ਦਾ ਉਦਘਾਟਨ ਸਹਾਰਾ ਕਲੱਬ ਦੇ ਬਲੱਡ ਇੰਚਾਰਜ ਅਸ਼ੋਕ ਲੂਣਾ ਨੇ ਕੀਤਾ | ਕਲੱਬ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਰਾਜੀਵ ਖੁੱਲਰ, ਰਤਨ ਬਟਵਾਲ, ਹਰਮਨ ਕੁਮਾਰ, ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਰਾਣਾ, ਮੀਤ ਪ੍ਰਧਾਨ ਗੋਪੀ, ਅਮਨ, ਜੋਤ ਘੁੰਮਣ, ਡਿੰਪਲ, ਜਗਤਾਰ ਸਿੰਘ ਸਰਪੰਚ ਆਦਿ ਮੈਂਬਰ ਹਾਜ਼ਰ ਸਨ |