ਸ੍ਰੀ ਹਰਿਗੋਬਿੰਦਪੁਰ, 26 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਵਿਖੇ ਸਥਿਤ ਸੁਤੰਤਰਤਾ ਸੰਗ੍ਰਾਮੀ ਸਰਦਾਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਰਗ-14-17-19 ਰੱਸਾਕੱਸੀ ਮੁਕਾਬਲੇ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਬਾਰੇ ਸਕੂਲ ਇੰਚਾਰਜ ਧਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਬੀਤੇ ਦਿਨ 76ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਰੱਸਾਕੱਸੀ ਮੁਕਾਬਲੇ ਜੋ ਕਿ ਸ੍ਰੀ ਬੁਰਜ ਸਾਹਿਬ ਸਕੁਲ ਵਿਖੇ ਹੋਏ ਸਨ, ਜਿਸ ਦੌਰਾਨ ਸ੍ਰੀ ਹਰਿਗੋਬਿੰਦਪੁਰ ਜ਼ੋਨ ਅਧੀਨ ਆਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਖੁੱਡੀ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਵਰਗ-14, 17 ਤੇ 19 ਦੀਆਂ ਟੀਮਾਂ ਨੇ ਜੇਤੂ ਰਹੀਆਂ ਹਨ | ਇਸ ਸਮੇਂ ਬਲਾਕ ਸ੍ਰੀ ਹਰਿਗੋਬਿੰਦਪੁਰ ਦੀ ਬੀ.ਐੱਨ.ਓ. ਰਜਿੰਦਰਜੀਤ ਕੌਰ, ਡੀ.ਡੀ.ਓ. ਲਖਵਿੰਦਰ ਸਿੰਘ, ਸਕੂਲ ਇੰਚਾਰਜ ਧਰਪ੍ਰੀਤ ਸਿੰਘ ਬਾਜਵਾ ਵਲੋਂ ਜੇਤੂ ਟੀਮਾਂ ਦੀ ਸਕੂਲ ਪੁੱਜਣ 'ਤੇ ਹੌਂਸਲਾਂ ਅਫ਼ਜ਼ਾਈ ਕਰਦੇ ਹੋਏ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਖੇਡਣ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਚ ਜਸਬੀਰ ਸਿੰਘ ਕੰਪਿਊਟਰ ਫਕੈਲਟੀ ਤੇ ਕੈਪਟਨ ਹਰਪ੍ਰੀਤ ਸਿੰਘ ਕੈਂਪਸ ਮੈਨੇਜਰ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਪਿੰਡ ਚੀਮਾ ਖੁੱਡੀ ਦੇ ਸਕੂਲ ਵਿਦਿਆਰਥੀਆਂ ਨੇ ਜ਼ਿਲ੍ਹੇ ਭਰ 'ਚ ਬਲਾਕ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ |