23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਦੀਵਾਲੀ ਤੋਂ ਪਹਿਲਾਂ ਜੀ.ਐਸ.ਟੀ. 'ਚ ਰਾਹਤ ਦੇ ਕੇ ਕੇਂਦਰ ਸਰਕਾਰ ਨੇ ਆਮ ਵਰਗ ਦਾ ਦਿਲ ਜਿੱਤਿਆ-ਭਾਜਪਾ ਆਗੂ

Ad Position 21
No active advertisement
ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਆਗੂ | ਤਸਵੀਰ: ਵਿਸ਼ਾਲ ਮੁੰਨਾ <br/> 28-09-2025
ਗੁਰਦਾਸਪੁਰ, 27 ਸਤੰਬਰ (ਪੰਕਜ ਸ਼ਰਮਾ)-ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਵਿਚ ਕਟੌਤੀ ਕਰਕੇ ਮੱਧ ਵਰਗ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ ਗਿਆ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਨਿਲ ਵਾਸੂਦੇਵਾ, ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਸੂਬਾ ਸਕੱਤਰ ਸੂਰਜ ਭਾਰਦਵਾਜ, ਰੇਣੂ ਕਸ਼ਯਪ, ਵਿਕਾਸ ਗੁਪਤਾ ਤੇ ਯਸ਼ਪਾਲ ਕੌਂਡਲ ਨੇ ਸਥਾਨਕ ਹੋਟਲ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ | ਇਸ ਮੌਕੇ ਅਨਿਲ ਵਾਸੂਦੇਵਾ ਨੇ ਦੱਸਿਆ ਕਿ ਜੀ.ਐਸ.ਟੀ. ਦੀਆਂ ਦੋ ਸਲੈਬਾਂ ਰਹਿਣ ਨਾਲ ਵਪਾਰੀ ਵਰਗ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਵਪਾਰੀ ਵਰਗ ਰਾਹਤ ਮਹਿਸੂਸ ਕਰ ਰਿਹਾ ਹੈ, ਕਿਉਂਕਿ ਦੀਵਾਲੀ 'ਤੇ ਜੀ.ਐਸ.ਟੀ. ਦੀ ਦਰ ਘਟਣ ਨਾਲ ਬਾਜ਼ਾਰ ਵਿਚ ਰੌਣਕ ਵਧੇਗੀ | ਖ਼ਾਸ ਤੌਰ 'ਤੇ ਮੱਧਵਰਗ ਨੂੰ ਖਾਣ-ਪੀਣ ਦੀਆਂ ਚੀਜ਼ਾਂ ਪਨੀਰ, ਲੱਸੀ, ਘਿਉ, ਦਹੀਂ 'ਤੇ ਸਿਫ਼ਰ ਟੈਕਸ ਹੋਣ ਨਾਲ ਇਲੈਕਟਿ੍ਕ ਸਮਾਨ, ਮੋਟਰ ਵਾਹਨਾਂ ਦੀ ਖ਼ਰੀਦਦਾਰੀ ਤੇ ਟਰੈਕਟਰ ਪਾਰਟਸ, ਬੀਮਾ ਸੈਕਟਰ, ਰੈਡੀਮੇਡ ਕੱਪੜੇ ਆਦਿ 'ਤੇ ਜੀ.ਐਸ.ਟੀ. ਘਟਣ ਨਾਲ ਕਿਸਾਨਾਂ ਦੇ ਨਾਲ-ਨਾਲ ਨੌਜਵਾਨ ਵਰਗ ਤੇ ਔਰਤਾਂ ਨੂੰ ਲਾਭ ਮਿਲੇਗਾ | ਭਾਜਪਾ ਨੇਤਾਵਾਂ ਨੇ ਕਿਹਾ ਕਿ ਜੀ.ਐਸ.ਟੀ. ਦਰਾਂ ਘਟਣ ਨਾਲ ਇਸ ਸਾਲ ਦੇਸ਼ ਵਾਸੀਆਂ ਦੀ 2.50 ਲੱਖ ਕਰੋੜ ਰੁਪਏ ਦੀ ਬੱਚਤ ਹੋਣ ਜਾ ਰਹੀ ਹੈ | ਜੀ.ਐਸ.ਟੀ. ਦਰਾਂ ਘਟਣ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ, ਬਾਜ਼ਾਰ ਵਿਚ ਮਜ਼ਬੂਤੀ ਆਏਗੀ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ | ਉਨ੍ਹਾਂ ਕਿਹਾ ਕਿ ਹੁਣ 99 ਫੀਸਦੀ ਰੋਜ਼ਮਰਾਂ ਦੀਆਂ ਚੀਜ਼ਾਂ 5 ਫੀਸਦੀ ਜੀ.ਐਸ.ਟੀ. ਦੇ ਦਾਇਰੇ ਵਿਚ ਹਨ | ਆਜ਼ਾਦੀ ਤੋਂ ਬਾਅਦ ਵੱਡਾ ਬਦਲਾਅ ਹੋਇਆ ਹੈ | ਜੀ.ਐਸ.ਟੀ. ਦਰਾਂ ਘਟਣ ਨਾਲ ਕਾਰਾਂ ਦੇ ਸੈਕਟਰ ਵਿਚ ਵੱਡੀ ਵਿੱਕਰੀ ਦੇਖਣ ਨੂੰ ਮਿਲੀ | ਇਸ ਮੌਕੇ ਸੂਬਾ ਸੋਸ਼ਲ ਮੀਡੀਆ ਸਹਿ-ਇੰਚਾਰਜ ਉਮੇਸ਼ਵਰ ਮਹਾਜਨ, ਜ਼ਿਲ੍ਹਾ ਉਪ ਪ੍ਰਧਾਨ ਰਾਜਨ ਗੋਇਲ, ਜ਼ਿਲ੍ਹਾ ਸਕੱਤਰ ਨੀਰਜ ਸ਼ਰਮਾ, ਮੰਡਲ ਪ੍ਰਧਾਨ ਰਿੱਕੀ ਮਹੰਤ, ਮੰਡਲ ਪ੍ਰਧਾਨ ਰੋਹਿਤ ਮਹਾਜਨ, ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਗੁਰਮੀਤ ਕੌਰ, ਜ਼ਿਲ੍ਹਾ ਦਫ਼ਤਰ ਸਕੱਤਰ ਨਿਰਮਲ ਸਿੰਘ, ਭਾਜਪਾ ਆਗੂ ਪ੍ਰਵੀਨ ਕੁਮਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਸਕੂਲ ਖੇਡਾਂ ਦਾ ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ 'ਚ ਹੋਇਆ... ਅਗਲੀ ਖ਼ਬਰ ਬੀ.ਐਮ.ਐਸ.ਐਮ ਕਾਲਜ ਆਫ਼ ਐਜੂਕੇਸ਼ਨ ਨੇ ਐਨ.ਐਸ.ਐਸ ਕੈਂਪ ਲਗਾਇਆ
Ad Position 24