ਮਾਧੋਪੁਰ, 27 ਸਤੰਬਰ (ਮਹਿਰਾ)-ਰਾਮ ਯੂਥ ਕਲੱਬ ਮੁਤਾਫਰਕਾ-ਨਿਊ ਥਰਿਆਲ ਵਲੋਂ ਪ੍ਰਧਾਨ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਰਾਮ ਲੀਲ੍ਹਾ ਨੂੰ ਲੈ ਕੇ ਸਮਰਪਿਤ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਰਾਮ-ਲੀਲ੍ਹਾ ਮੈਦਾਨ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਮੁੱਖ ਸੜਕਾਂ ਤੋਂ ਲੰਘਦੀ ਹੋਈ ਰਾਮ ਯੂਥ ਕਲੱਬ ਮੈਦਾਨ ਵਿਚ ਸਮਾਪਤ ਹੋਈ | ਇਸ ਮੌਕੇ ਰਸਤੇ ਵਿਚ ਭਗਤਾਂ ਵਲੋਂ ਲੰਗਰ ਲਗਾਏ ਹੋਏ ਸੀ | ਸ਼ੋਭਾ ਯਾਤਰਾ ਦੌਰਾਨ ਭਗਵਾਨ ਸ੍ਰੀ ਰਾਮ ਅਤੇ ਲਕਸ਼ਮਣ, ਭਗਵਾਨ ਸ਼ਿਵ, ਭਗਵਾਨ ਗਣੇਸ਼, ਭਗਵਾਨ ਪਰਸ਼ੂਰਾਮ ਅਤੇ ਭਗਵਾਨ ਹਨੂੰਮਾਨ ਨੂੰ ਦਰਸਾਉਂਦੀਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ | ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ | ਇਸ ਮੌਕੇ ਸਾਬਕਾ ਸਰਪੰਚ ਜਗਦੀਸ਼ ਸਿੰਘ ਨੇ ਯਾਤਰਾ ਦਾ ਸਵਾਗਤ ਕੀਤਾ ਅਤੇ ਲੰਗਰ ਦਾ ਪ੍ਰਬੰਧ ਕੀਤਾ | ਇਸ ਮੌਕੇ ਮਨੋਜ ਕੁਮਾਰ, ਰਾਜੇਸ਼ ਕੁਮਾਰ, ਅਨੂ ਸ਼ਰਮਾ, ਸੋਤੀ, ਬਿੱਕੂ, ਪ੍ਰਵੀਨ ਕੁਮਾਰ, ਰਵੀ ਕੁਮਾਰ, ਲਾਡੀ ਸ਼ਰਮਾ, ਬਿੱਲੂ, ਬਿੱਟੂ ਅਤੇ ਹੋਰ ਕਲੱਬ ਮੈਂਬਰ, ਸੈਂਕੜੇ ਪਿੰਡ ਵਾਸੀ ਮੌਜੂਦ ਸਨ |