23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ਼ਹੀਦ ਕੈਪਟਨ ਅਰੁਣ ਜਸਰੋਟੀਆ ਦੇ ਸ਼ਹੀਦੀ ਦਿਵਸ 'ਤੇ ਦਿੱਤੀਆਂ ਸ਼ਰਧਾਂਜਲੀਆਂ

Ad Position 21
No active advertisement
ਅਜੀਤ ਡੈਸਕ 28-09-2025
ਪਠਾਨਕੋਟ, 27 ਸਤੰਬਰ (ਸੰਧੂ)-ਸ਼ਹੀਦ ਕੈਪਟਨ ਅਰੁਣ ਜਸਰੋਟੀਆ ਦੇ ਸ਼ਹੀਦੀ ਦਿਵਸ 'ਤੇ ਕੇਵੀ ਨੰਬਰ 1 ਏਅਰ ਫੋਰਸ ਸਕੂਲ ਦੇ ਪਿ੍ੰਸੀਪਲ ਕਰਮਵੀਰ ਸਿੰਘ ਨੇ ਆਪਣੇ ਸਟਾਫ਼ ਅਤੇ ਬੱਚਿਆਂ ਨਾਲ ਸ਼ਹੀਦ ਦੀ ਪ੍ਰਤੀਮਾ 'ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ | ਪਿ੍ੰਸੀਪਲ ਕਰਮਵੀਰ ਸਿੰਘ ਨੇ ਦੱਸਿਆ ਕਿ ਸ਼ਹੀਦ ਅਰੁਣ ਸਿੰਘ ਜਸਰੋਟੀਆ ਦਾ ਜਨਮ 16 ਅਗਸਤ 1968 ਨੂੰ ਪਿਤਾ ਕਰਨਲ ਪ੍ਰਭਾਤ ਸਿੰਘ ਜਸਰੋਟੀਆ ਅਤੇ ਮਾਤਾ ਸ਼ਾਰਦਾ ਦੇਵੀ ਦੇ ਘਰ ਹੋਇਆ ਸੀ | ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਕੇਵੀ ਨੰਬਰ 1 ਏਅਰ ਫੋਰਸ ਪਠਾਨਕੋਟ ਤੋਂ ਪੂਰੀ ਕੀਤੀ | ਕੈਪਟਨ ਅਰੁਣ ਜਸਰੋਟੀਆ 1987 ਵਿਚ ਭਾਰਤੀ ਫ਼ੌਜ ਦੀ 8ਵੀਂ ਬਿਹਾਰ ਰੈਜ਼ੀਮੈਂਟ ਵਿਚ ਸ਼ਾਮਿਲ ਹੋਏ ਅਤੇ 15 ਸਤੰਬਰ 1995 ਨੂੰ ਉਸ ਦੀ ਯੂਨਿਟ ਨੂੰ ਲੋਲਾਭ ਘਾਟੀ ਵਿਚ ਇਕ ਗੁਫ਼ਾ ਵਿਚ ਲੁਕੇ ਹੋਏ ਪਾਕਿਸਤਾਨ-ਸਿਖਲਾਈ ਪ੍ਰਾਪਤ ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ | ਆਪਣੀ ਯੂਨਿਟ ਦੀ ਅਗਵਾਈ ਕਰਦੇ ਹੋਏ ਕੈਪਟਨ ਅਰੁਣ ਨੇ ਅਦਭੁਤ ਹਿੰਮਤ ਅਤੇ ਬਹਾਦਰੀ ਦਿਖਾਈ | ਇਸ ਦੌਰਾਨ ਇਕ ਅੱਤਵਾਦੀ ਦੁਆਰਾ ਚਲਾਈ ਗੋਲੀ ਉਸ ਦੀ ਛਾਤੀ ਵਿਚੋਂ ਲੰਘ ਗਈ, ਜਿਸ ਨਾਲ ਕੈਪਟਨ ਜਸਰੋਟੀਆ ਗੰਭੀਰ ਜ਼ਖਮੀ ਹੋ ਗਿਆ ਅਤੇ 26 ਸਤੰਬਰ 1995 ਨੂੰ ਸ਼ਹਾਦਤ ਪ੍ਰਾਪਤ ਕੀਤੀ | ਉਨ੍ਹਾਂ ਨੂੰ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਨੇ ਉਸ ਨੰੂ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ | ਜਦੋਂ ਕਿ ਤਤਕਾਲੀ ਪੰਜਾਬ ਸਰਕਾਰ ਨੇ ਉਸ ਨੰੂ ਨਿਸ਼ਾਨ-ਏ-ਖਾਲਸਾ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਨਿਧੀ ਸੂਦ, ਰਸ਼ਮੀ ਧੀਮਾਨ, ਜੋਤੀ ਅਗਨੀਹੋਤਰੀ, ਸੁਭਾਸ਼, ਸੁਨੀਲ ਕੁਮਾਰ, ਅਨੀਤਾ ਡੋਗਰਾ, ਗੀਤਾਂਜਲੀ ਅਤੇ ਮਹਿਕ ਸਿੰਘ, ਨੰਦਿਨੀ, ਅਕਾਂਕਸ਼ਾ, ਪਿ੍ਯਾਂਸ਼ੂ, ਲਵਦੀਪ ਅਤੇ ਸੁਨੀਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਮ ਯੂਥ ਕਲੱਬ ਮੁਤਫਰਕਾ-ਨਿਊ ਥਰਿਆਲ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਪੁੱਤਰ ਜਗਜੀਵਨ ਸਿੰਘ ਦੀ ਮੌਤ 'ਤੇ ਮਾਂ ਨਿਰਮਲ ਕੌਰ ਵਲੋਂ ਇਨਸਾਫ਼ ਦੀ ਮੰਗ
Ad Position 24