23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਿਤਾ ਨੇ ਆਪਣੇ ਹੀ ਬੱਚਿਆਂ ਨੰੂ ਕੀਤਾ ਅਗਵਾ, ਪੁਲਿਸ ਵਲੋਂ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 28-09-2025
ਗੁਰਦਾਸਪੁਰ, 27 ਸਤੰਬਰ (ਚੱਕਰਾਜਾ)-ਬੀਤੇ ਦਿਨੀਂ ਪਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪੇਕੇ ਘਰ ਰਹਿ ਰਹੀ ਉਸ ਦੀ ਪਤਨੀ ਦੇ ਘਰ ਦਾਖ਼ਲ ਹੋ ਕੇ ਆਪਣੇ ਦੋ ਬੱਚਿਆਂ ਨੰੂ ਅਗਵਾ ਕਰ ਲਿਆ ਗਿਆ | ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ | ਜਿਸ ਤੋਂ ਬਾਅਦ ਪੁਲਿਸ ਵਲੋਂ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ | ਜਾਣਕਾਰੀ ਅਨੁਸਾਰ ਪਿੰਡ ਸਾਧੂਚੱਕ ਦੀ ਦਿਲਪ੍ਰੀਤ ਕੌਰ ਦਾ ਵਿਆਹ ਨਵਾਂ ਪਿੰਡ ਫ਼ਤਿਹਪੁਰ ਜ਼ਿਲ੍ਹਾ ਤਰਨਤਾਰਨ ਦੇ ਮਨਦੀਪ ਸਿੰਘ ਨਾਲ ਹੋਇਆ ਸੀ ਕਿ ਪਤੀ ਨਾਲ ਅਣਬਣ ਹੋਣ ਤੋਂ ਬਾਅਦ ਦਿਲਪ੍ਰੀਤ ਆਪਣੇ ਪੇਕੇ ਘਰ ਰਹਿਣ ਲੱਗ ਪਈ | ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਅਦਾਲਤ ਵਲੋਂ ਬੱਚਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਉਸ ਨੰੂ ਦਿੱਤੀ ਗਈ ਹੈ | ਪਰ ਬੀਤੇ ਦਿਨੀਂ ਸਵੇਰੇ 6.30 ਦੇ ਕਰੀਬ ਉਸ ਦਾ ਪਤੀ ਆਪਣੇ ਸਾਥੀਆਂ ਨਾਲ ਉਸ ਦੇ ਪੇਕੇ ਘਰ ਆ ਗਿਆ ਅਤੇ ਕੰਧ ਟੱਪ ਕੇ ਘਰ ਵਿਚ ਦਾਖ਼ਲ ਹੋ ਗਿਆ ਤੇ ਉਸ ਦੇ ਦੋਨਾਂ ਬੱਚਿਆ ਨੰੂ ਜਬਰੀ ਆਪਣੇ ਨਾਲ ਲੈ ਗਿਆ | ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਦੇ ਨਾਲ ਕਰੀਬ 15 ਵਿਅਕਤੀ ਸਨ, ਜਿਨ੍ਹਾਂ ਵਲੋਂ ਉਸ ਦੇ ਭਰਾ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਸ ਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਅੰਗਦਪਾਲ ਸਿੰਘ ਕਰੀਬ 7 ਸਾਲ ਦਾ ਹੈ ਅਤੇ ਛੋਟਾ ਬੇਟਾ 3 ਸਾਲ ਦਾ ਹੈ | ਦਿਲਪ੍ਰੀਤ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਬੱਚੇ ਉਸ ਨੰੂ ਵਾਪਸ ਦਿਵਾਏ ਜਾਣ | ਇਸ ਸਬੰਧੀ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨੰੂ ਦੇਖਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੰੂ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੰੂ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਕਈ ਦਿਨਾਂ ਤੋਂ ਬੰਦ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਬਟਾਲਾ ਨੂੰ ਜ਼ਿਲ੍ਹਾ ਐਲਾਨ ਕਰਵਾਉਣ 'ਚ ਵਿਧਾਇਕ ਕਲਸੀ ਤੇ ਖਜ਼ਾਨਾ ਮੰਤਰੀ ਚੀਮਾ ਬੁਰੀ ਤਰ੍ਹਾਂ ਫ਼ੇਲ ਹੋਏ : ਪ੍ਰਧਾਨ ਕਲ...
Ad Position 24