25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅਮਰੀਕ ਸਿੰਘ ਕਿਸ਼ਨਕੋਟ ਵਲੋਂ ਚੂਹੇਵਾਲ-ਉਦੋਕੇ ਸੜਕ ਦੇ ਕੰਮ ਦਾ ਉਦਘਾਟਨ <br/>

Ad Position 21
No active advertisement
ਅਮਰੀਕ ਸਿੰਘ ਗੋਲਡੀ ਚੂਹੇਵਾਲ-ਉਦੋਕੇ ਸੜਕ ਦੇ ਕੰਮ ਦਾ ਉਦਘਾਟਨ ਕਰਦੇ ਹੋਏ, ਨਾਲ ਹਨ ਦਲਜੀਤ ਸਿੰਘ ਬਮਰਾਹ ਤੇ ਹੋਰ | ਅਜੀਤ ਤਸਵੀਰ <br/> 19-10-2025
ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਚੂਹੇਵਾਲ ਤੋਂ ਉਦੋਕੇ ਨੂੰ ਜਾਂਦੀ ਿਲੰਕ ਸੜਕ ਦਾ ਉਦਘਾਟਨ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਕਿਸ਼ਨਕੋਟ ਵਲੋਂ ਕੀਤਾ ਗਿਆ | ਇਸ ਮੌਕੇ ਅਮਰੀਕ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਅਨੁਸਾਰ ਸੂਬੇ ਦੇ ਲੋਕਾਂ ਨੂੰ ਹਰ ਸੁੱਖ-ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਇਸੇ ਤਹਿਤ ਹੀ ਹਰ ਹਲਕੇ ਅੰਦਰ ਪੈਂਦੀਆਂ ਿਲੰਕ ਸੜਕਾਂ ਨੂੰ ਨਵਿਆਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਮੀਡੀਆ ਸਲਾਹਕਾਰ ਦਲਜੀਤ ਸਿੰਘ ਬਮਰਾਹ ਚੂਹੇਵਾਲ ਨੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਮਹਿਸੂਸ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਵੱਡੀ ਗਿਣਤੀ ਵਿਚ ਰੋਜ਼ਾਨਾ ਸੰਗਤ ਗੁਰਦੁਆਰਾ ਸ੍ਰੀ ਨਾਗੀਆਣਾ ਸਾਹਿਬ ਵਿਖੇ ਗੁਜਰਦੀ ਸੀ, ਜਿਸ ਨੂੰ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ ਸਨ, ਪ੍ਰੰਤੂ ਹੁਣ ਇਹ ਸੜਕ ਬਣਨ ਨਾਲ ਸੰਗਤਾਂ ਵਿਚ ਵੀ ਖੁਸ਼ੀ ਹੈ | ਇਸ ਮੌਕੇ ਸੁਖਦੇਵ ਸਿੰਘ ਰੋਮੀ ਪੀ.ਏ., ਗੁਰਵਿੰਦਰ ਸਿੰਘ ਐਸ.ਡੀ.ਓ., ਨਿਤਿਨ ਕੁਮਾਰ ਜੇ.ਈ., ਹਰਜਿੰਦਰ ਸਿੰਘ ਜਾਹਦਪੁਰ, ਸਤਪਾਲ ਸਿੰਘ ਮਿੱਠੂ ਪ੍ਰਧਾਨ ਚੂਹੇਵਾਲ, ਧਰਮਜੀਤ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਬਲਬੀਰ ਸਿੰਘ ਭੁਰਜੀ, ਇੰਦਰਜੀਤ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਬੱਬਾ, ਹਰੀ ਸਿੰਘ ਗਿੱਲ, ਦਿਲਬਾਜ ਸਿੰਘ ਸਾ. ਸਰਪੰਚ, ਸਤਵੰਤ ਸਿੰਘ ਨੰਬਰਦਾਰ, ਬਲਬੀਰ ਸਿੰਘ ਨਾਗੀ, ਬਾਬਾ ਰਾਮ ਸਿੰਘ, ਕੁਲਵਿੰਦਰ ਸਿੰਘ ਸੋਨਾ, ਹਰਭਜਨ ਸਿੰਘ ਵਿੱਕੀ, ਚੈਂਚਲ ਮਸੀਹ, ਸੁਖਜਿੰਦਰ ਸਿੰਘ ਸੋਨੂੰ, ਗੁਰਜੀਤ ਸਿੰਘ ਹੈਪੀ, ਗੁਰਜੀਤ ਸਿੰਘ ਪਨੇਸਰ, ਅਰਜਿੰਦਰ ਸਿੰਘ ਭਗਤ, ਜੋਗਿੰਦਰ ਸਿੰਘ ਬੁਰਸ਼ਾ, ਗੁਰਪ੍ਰੀਤ ਸਿੰਘ ਮਠਾਰੂ, ਕੁਲਵਿੰਦਰ ਸਿੰਘ ਬੱਬਲੂ, ਸਵਿੰਦਰ ਸਿੰਘ ਥਾਣਾ, ਏ.ਪੀ.ਐਸ. ਰਾਮਗੜੀਆ, ਹਰਜਿੰਦਰ ਸਿੰਘ ਕਰਨ, ਸਲਵਿੰਦਰ ਸਿੰਘ ਜੈਤੋਸਰਜਾ, ਬਲਰਾਜ ਸਿੰਘ ਸਾ. ਸਰਪੰਚ, ਡਾ. ਹੀਰਾ ਸਿੰਘ ਪ੍ਰਧਾਨ, ਦਵਿੰਦਰ ਸਿੰਘ ਮਿਸ਼ਰਪੁਰਾ, ਬਾਬਾ ਮਨੋਹਰ ਸਿੰਘ ਰੰਗੀਲਪੁਰ, ਸਰਪੰਚ ਰਜਿੰਦਰ ਸਿੰਘ ਰਾਜੂ, ਤਕਦੀਰ ਸਿੰਘ ਢਡਿਆਲਾ, ਨਰਿੰਦਰ ਸਿੰਘ ਛਾਪਿਆਂਵਾਲੀ, ਮਨਪ੍ਰੀਤ ਸਿੰਘ ਸੋਨੂੰ, ਡਾ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਤਿੱਬੜ 'ਚ ਫੈਲਿਆ ਡੇਂਗੂ, ਲੋਕਾਂ ਵਿਚ ਡਰ ਦਾ ਮਾਹੌਲ ਅਗਲੀ ਖ਼ਬਰ ਕੇਂਦਰੀ ਰਾਜ ਮੰਤਰੀ ਸੰਜੇ ਕੁਮਾਰ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ <br/>
Ad Position 24