ਪਠਾਨਕੋਟ, 31 ਅਕਤੂਬਰ (ਵਿਨੋਦ)-ਪਸ਼ੂ ਪਾਲਨ ਵਿਭਾਗ ਦੇ ਡਿਪਟੀ ਡਾਇਰੈਕਟਰ ਮੁਕੇਸ਼ ਮਿੱਤਲ ਆਪਣੀ 31 ਸਾਲ ਦੀਆਂ ਸੇਵਾਵਾਂ ਦੇ ਬਾਅਦ ਸੇਵਾ ਮੁਕਤ ਹੋ ਗਏ | ਇਸ ਮੌਕੇ ਵਿਦਾਇਗੀ ਸਮਾਗਮ ਆਯੋਜਿਤ ਕੀਤਾ ਗਿਆ | ਜਿਸ 'ਚ ਮੁੱਖ ਤੌਰ 'ਤੇ ਐਸ.ਡੀ.ਐਮ. ਜਲੰਧਰ ਪ੍ਰਵੀਨ ਸਿੰਗਲਾ, ਜੋਇੰਟ ਡਾਇਰੈਕਟਰ ਆਰ.ਪੀ. ਸਿੰਘ, 'ਆਪ' ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪੀ.ਏ. ਸੰਦੀਪ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ 'ਚ ਡਾ: ਮੁਕੇਸ਼ ਮਿੱਤਲ ਦੀਆਂ ਸੇਵਾਵਾਂ ਨੂੰ ਯਾਦਗਾਰ ਸੇਵਾਵਾਂ ਵਜੋਂ ਦੱਸਿਆ | ਉਨ੍ਹਾਂ ਦੱਸਿਆ ਕਿ ਡਾਕਟਰ ਮਿੱਤਲ ਦੁਆਰਾ ਜੋ ਪਸ਼ੂਆਂ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਉਹ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ | ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਜਿੱਥੇ ਡਾਕਟਰ ਮਨੁੱਖੀ ਪੀੜਾਂ ਸਮਝਦੇ ਸਨ, ਉੱਥੇ ਹੀ ਉਨ੍ਹਾਂ ਨੂੰ ਪਸ਼ੂਆਂ ਦੀਆਂ ਪੀੜਾਂ ਦਾ ਵੀ ਮਨੁੱਖੀ ਪੀੜਾਂ ਵਾਂਗ ਅਹਿਸਾਸ ਸੀ | ਜਿਸ ਦੇ ਚੱਲਦੇ ਹੜ੍ਹ ਦੇ ਦੌਰਾਨ ਸੈਂਕੜੇ ਹੱੜ ਪੀੜਤ ਪਸ਼ੂਆਂ ਦਾ ਇਲਾਜ ਉਨ੍ਹਾਂ ਦੀ ਦੇਖਰੇਖ ਵਿਚ ਕੀਤਾ ਗਿਆ | ਜਿਸ ਦੇ ਚੱਲਦੇ ਪਸ਼ੂ ਪਾਲਨ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਵਲੋਂ ਵੀ ਡਾ: ਮੁਕੇਸ਼ ਮਿੱਤਲ ਦੀਆਂ ਸੇਵਾਵਾਂ ਨੂੰ ਸਰਾਹਿਆ ਗਿਆ | ਉਨ੍ਹਾਂ ਦੱਸਿਆ ਕਿ 31 ਸਾਲ ਦੇ ਆਪਣੇ ਇਸ ਕੈਰੀਅਰ 'ਚ ਡਾ: ਮੁਕੇਸ਼ ਮਿੱਤਲ ਨੇ ਪਸ਼ੂਆਂ ਨੂੰ ਹਮੇਸ਼ਾ ਮਨੁੱਖੀ ਜਾਨ ਵਾਂਗ ਸਮਝਦੇ ਹੋਏ ਉਨ੍ਹਾਂ ਦੀ ਸੇਵਾ ਕੀਤੀ ਹੈ ਤੇ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਅਸੀਂ ਸਾਰੇ ਵੈਟਰਨਰੀ ਡਾਕਟਰ ਉਨ੍ਹਾਂ ਦੇ ਦੱਸੇ ਹੋਏ ਮਾਰਗ ਦੇ ਚੱਲਦੇ ਹੋਏ ਪੂਰਾ ਜੀਵਨ ਪਸ਼ੂਆਂ ਦੀ ਸੇਵਾਵਾਂ ਵਿਚ ਨਿਭਾਵਾਂਗੇ | ਇਸ ਮੌਕੇ ਵੈਟਰਨਰੀ ਡਾਕਟਰਾਂ ਤੇ ਇੰਸਪੈਕਟਰਾਂ ਵਲੋਂ ਡਾ: ਮੁਕੇਸ਼ ਮਿੱਤਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਸੁਧੀਰ ਕੁਮਾਰ, ਸਹਾਇਕ ਡਾਇਰੈਕਟਰ ਡਾ: ਨਰਿੰਦਰ ਕੁਮਾਰ, ਸਹਾਇਕ ਡਾਇਰੈਕਟਰ ਡਾ: ਹਰਜੀਤ ਸਿੰਘ, ਡਾ: ਸਾਕਸ਼ੀ, ਡਾ: ਅਮਨਦੀਪ, ਡਾ: ਅਮਿਤ ਸ਼ਰਮਾ, ਡਾ: ਵਿਸ਼ਾਲ, ਡਾ: ਬਾਸੂ, ਡਾ: ਗੁਲਸ਼ਨ, ਡਾ: ਦੀਪ ਸ਼ਿਖਾ, ਡਾ: ਕਵਿਤਾ, ਡਾ: ਪੂਜਾ, ਡਾ: ਸੰਕੇਤ, ਡਾ: ਵਿਕਾਸ, ਡਾ: ਵਿਨੈ, ਡਾ: ਅੰਮਿ੍ਤ ਪਾਲ, ਡਾ: ਅੰਕੁਰ, ਡਾ: ਦਿਨੇਸ਼, ਡਾ: ਰੌਸ਼ਨ ਭਗਤ ਆਦਿ ਸ਼ਾਮਿਲ ਸਨ |