ਘਰੋਟਾ, 31 ਅਕਤੂਬਰ (ਸੰਜੀਵ ਗੁਪਤਾ)-ਬਾਵਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਰ ਘਰੋਟਾ ਵਲੋਂ ਗੋਪਾਸ਼ਟਮੀ ਦੇ ਪਵਿੱਤਰ ਮੌਕੇ ਸੰਸਕਿ੍ਤਿਕ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਸਕੂਲ ਤੇ ਗੋਸ਼ਾਲਾ ਵਿਚ ਪਿ੍ੰਸੀਪਲ ਅਰਾਧਨਾ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਅਰਾਧਨਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਗੋਪਾਸ਼ਟਮੀ ਦੇ ਇਤਿਹਾਸਿਕ ਤੇ ਅਧਿਆਤਮਿਕ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤੀ ਸੰਸਕਿ੍ਤੀ ਵਿਚ ਗੋਮਾਤਾ ਦਾ ਸਥਾਨ ਮਾਂ ਦੇ ਬਰਾਬਰ ਮੰਨਿਆ ਗਿਆ ਹੈ | ਇਸ ਮੌਕੇ ਵਿਦਿਆਰਥੀਆਂ ਨੇ ਭਗਤੀ ਭਾਵ ਨਾਲ ਗੋਮਾਤਾ ਦੀ ਪੂਜਾ, ਆਰਤੀ ਕੀਤੀ ਤੇ ਗੋਸੇਵਾ ਦਾ ਸੰਕਲਪ ਲਿਆ | ਬੱਚਿਆਂ ਨੇ ਭਜਨ ਤੇ ਗੋਮਾਤਾ ਦੇ ਮਹਿਮਾ ਬਾਰੇ ਕਵਿਤਾਵਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਸਕੂਲ ਸਟਾਫ, ਅਧਿਆਪਕਾਂ ਤੇ ਭਗਤਾਂ ਨੇ ਵੀ ਹਿੱਸਾ ਲੈਂਦਿਆਂ ਗੋਸੇਵਾ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ |