01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇਕ ਕਿਸਾਨ ਦੀ ਧੀ ਦਾ ਬਚਪਨ ਤੋਂ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਹੋਇਆ ਸਾਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਪਠਾਨਕੋਟ, 31 ਅਕਤੂਬਰ (ਸੰਧੂ)-ਸਰਹੱਦੀ ਪਿੰਡ ਕਥਲੌਰ ਦੀ ਰਹਿਣ ਵਾਲੀ ਸ਼ਿਵਾਲੀ ਠਾਕੁਰ, ਜੋ ਵਰਤਮਾਨ ਵਿਚ ਪਠਾਨਕੋਟ ਦੀ ਕਥਲੌਰ ਕਲੋਨੀ ਵਿਚ ਰਹਿੰਦੀ ਹੈ, ਨੇ ਵੀ ਆਪਣੇ ਬਚਪਨ ਵਿਚ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਦੇਖਿਆ ਸੀ | ਸਾਲਾਂ ਬਾਅਦ ਬਹੁਤ ਮਿਹਨਤ ਅਤੇ ਲਗਨ ਨਾਲ ਇਹ ਸੁਪਨਾ ਹੁਣ ਸਾਕਾਰ ਹੋ ਗਿਆ ਹੈ | ਉਸ ਦੇ ਸੁਪਨਿਆਂ ਨੂੰ ਹੁਣ ਖੰਭ ਲੱਗ ਗਏ ਹਨ, ਜਦੋਂ ਉਸ ਨੇ ਦੇਸ਼ ਭਰ ਵਿਚ ਯੂ.ਪੀ.ਐਸ.ਸੀ. ਪ੍ਰੀਖਿਆ ਵਿਚ 58ਵਾਂ ਰੈਂਕ ਪ੍ਰਾਪਤ ਕੀਤਾ, ਉਸ ਨੇ ਪੰਜਾਬ ਦਾ ਮਾਣ ਵਧਾਇਆ | ਉਸ ਦੀ ਇਸ ਪ੍ਰਾਪਤੀ 'ਤੇ ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਤੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਸਿਪਾਹੀ ਮੱਖਣ ਸਿੰਘ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਮੀਨਮ ਸ਼ਿਖਾ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਤੇ ਉਸ ਨੂੰ 'ਗੌਰਵ ਸਨਮਾਨ' ਨਾਲ ਸਨਮਾਨਿਤ ਕੀਤਾ | ਸ਼ਿਵਾਲੀ ਠਾਕੁਰ ਨੇ ਕਿਹਾ ਕਿ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਲਈ ਟੀਚਾ ਵੱਡਾ ਰੱਖੋ ਤੇ ਉਸ ਨੂੰ ਪ੍ਰਾਪਤ ਕਰਨ ਲਈ ਜਨੂਨ ਨਾਲ ਸਖ਼ਤ ਮਿਹਨਤ ਕਰੋ, ਫਿਰ ਤੁਸੀਂ ਦੇਖੋਗੇ ਕਿ ਸਫਲਤਾ ਤੁਹਾਡੇ ਪੈਰ ਚੁੰਮੇਗੀ | ਸ਼ਿਵਾਲੀ ਠਾਕੁਰ ਨੇ ਕਿਹਾ ਕਿ ਇਹ ਯੂ.ਪੀ.ਐਸ.ਸੀ. ਵਿਚ ਉਸ ਦੀ ਛੇਵੀਂ ਕੋਸ਼ਿਸ਼ ਸੀ | ਜਿਸ ਵਿਚ ਉਹ ਸਫ਼ਲ ਹੋਈ ਹੈ | ਇਸ ਤੋਂ ਪਹਿਲਾਂ ਉਹ ਪੰਜਾਂ ਕੋਸ਼ਿਸ਼ਾਂ ਵਿਚ ਅਸਫ਼ਲ ਰਹੀ ਸੀ, ਪਰ ਉਸ ਨੇ ਆਪਣੀ ਅਸਫ਼ਲਤਾ ਨੂੰ ਕਮਜ਼ੋਰੀ ਨਹੀਂ ਬਲਕਿ ਆਪਣੀ ਤਾਕਤ ਬਣਾਇਆ ਅਤੇ ਹਿੰਮਤ ਹਾਰੇ ਬਿਨਾਂ ਇਸ ਅਹੁਦੇ 'ਤੇ ਪਹੁੰਚਣ ਲਈ ਉਸ ਨੇ ਸ਼ੁਰੂਆਤ 'ਚ ਬਿਨਾਂ ਕੋਚਿੰਗ ਦੇ 12 ਘੰਟੇ ਪੜ੍ਹਾਈ ਕੀਤੀ, ਜੋ ਬਾਅਦ ਵਿਚ ਘੱਟ ਕੇ 8 ਤੋਂ 9 ਘੰਟੇ ਰਹਿ ਗਈ | ਇਸ ਪ੍ਰਾਪਤੀ ਦਾ ਸਿਹਰਾ ਉਸ ਦੇ ਕਿਸਾਨ ਪਿਤਾ ਠਾਕੁਰ ਰਛਪਾਲ ਸਿੰਘ, ਘਰੇਲੂ ਔਰਤ ਮਾਂ ਉਰਮਿਲਾ ਠਾਕੁਰ ਤੇ ਉਸ ਦੇ ਅਧਿਆਪਕਾਂ ਨੂੰ ਦਿੰਦੇ ਹੋਏ, ਸ਼ਿਵਾਲੀ ਨੇ ਕਿਹਾ ਕਿ ਉਸ ਦੇ ਮਾਪੇ ਉਸ ਦੇ ਰੋਲ ਮਾਡਲ ਹਨ | ਕੌਂਸਲ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਸ਼ਿਵਾਲੀ ਠਾਕੁਰ ਦੀ ਪ੍ਰਾਪਤੀ ਦੇਸ਼ ਦੀਆਂ ਹੋਰ ਧੀਆਂ ਲਈ ਪ੍ਰੇਰਨਾ ਹੈ | ਇਸ ਮੌਕੇ ਪਿ੍ੰਸੀਪਲ ਮੀਨਮ ਸ਼ਿਖਾ ਨੇ ਸ਼ਿਵਾਲੀ ਠਾਕੁਰ ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਲੈਕਚਰਾਰ ਰਾਕੇਸ਼ ਪਠਾਨੀਆ ਨੇ ਪ੍ਰੋਗਰਾਮ ਦੌਰਾਨ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲੀ | ਇਸ ਮੌਕੇ ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਰਪੋਰੇਟਰ ਠਾਕੁਰ ਵਿਕਰਮ ਸਿੰਘ ਵਿਕੂ, ਸ਼ਹੀਦ ਮੇਜਰ ਵਿਵੇਕ ਭੰਦਰਾਲ ਦੇ ਪਿਤਾ ਕਰਨਲ ਪੀ.ਐਸ. ਭੰਦਰਾਲ, ਕੌਂਸਲ ਦੇ ਪ੍ਰੈਸ ਸਕੱਤਰ ਬਿੱਟਾ ਕਾਟਲ, ਰਾਜੇਸ਼ਵਰ ਸਲਾਰੀਆ, ਵਰਿੰਦਰ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸਮਾਜ ਸੇਵਕ ਡਾ: ਰਾਜਿੰਦਰ ਸ਼ਰਮਾ, ਅਸ਼ੋਕ ਸ਼ਰਮਾ, ਲੈਕਚਰਾਰ ਰਾਕੇਸ਼ ਪਠਾਨੀਆ, ਮਨੋਜ ਕੁਮਾਰ, ਰਾਜੇਸ਼ ਕੁਮਾਰ, ਪਵਨ ਜੋਤੀ, ਬਿ੍ਜ ਰਾਜ, ਦਮਨ ਘਈ, ਮੈਡਮ ਰੀਤਾ ਰਾਣੀ, ਪੂਨਮ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਤਰਨ ਤਾਰਨ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚੋਣ ਪ੍ਰਚਾਰ ਸਿਖ਼ਰ 'ਤੇ ਪਹੁੰਚਿਆ- ਚੇਅਰਮੈਨ ਵਾਹਲਾ ਅਗਲੀ ਖ਼ਬਰ ਬਾਵਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਰ ਘਰੋਟਾ ਵਲੋਂ ਗੋਪਾਸ਼ਟਮੀ ਮੌਕੇ ਸਮਾਗਮ
Ad Position 24