01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਖੂਹ ਸਾਹਿਬ ਭੱਟੀਵਾਲ ਤੋਂ ਸਜਾਇਆ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 01-11-2025
ਘੁਮਾਣ, 31 ਅਕਤੂਬਰ (ਬੰਮਰਾਹ, ਬਾਵਾ)-ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 755ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਖੂਹ ਸਾਹਿਬ ਪਿੰਡ ਭੱਟੀਵਾਲ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਖੂਹ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ | ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਖੂੰਡੀ ਸਾਹਿਬ ਵਿਖੇ ਪੁੱਜਾ | ਇਸ ਤੋਂ ਉਪਰੰਤ ਧਾਰੀਵਾਲ ਅੱਡਾ, ਸਖੋਵਾਲ, ਸੈਰੋਵਾਲ, ਚਾਚੋਕੇ ਰਾਹੀਂ ਘੁਮਾਣ ਦੇ ਵੱਖ-ਵੱਖ ਗੁਰੂ ਘਰਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਖੂਹ ਸਾਹਿਬ ਵਿਖੇ ਸਮਾਪਤੀ ਹੋਈ | ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ, ਉਪ ਚੇਅਰਮੈਨ ਡਾਕਟਰ ਨਰਿੰਦਰ ਸਿੰਘ ਚੀਮਾ ਨੇ ਪਹੁੰਚ ਕੇ ਅਰਦਾਸ ਵਿਚ ਸ਼ਮੂਲੀਅਤ ਕੀਤੀ ਅਤੇ ਸੰਗਤ ਦੇ ਦਰਸ਼ਨ ਕੀਤੇ | ਨਗਰ ਕੀਰਤਨ ਵਿਚ ਪਹੁੰਚੀਆਂ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਕੀਤੀ | ਇਸ ਮੌਕੇ ਗੁਰਦੁਆਰਾ ਖੂਹ ਸਾਹਿਬ, ਗੁਰਦੁਆਰਾ ਖੂੰਡੀ ਸਾਹਿਬ ਭੱਟੀਵਾਲ ਅਤੇ ਗੁਰਦੁਆਰਾ ਨਾਮੇਆਣਾ ਸਾਹਿਬ ਦੇ ਸਮੁੱਚੇ ਪ੍ਰਬੰਧਕ ਹਾਜ਼ਰ ਸਨ | ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਨਾਮੇਆਣਾ ਸਾਹਿਬ ਗੁਰਦੁਆਰਾ ਖੂਹ ਸਾਹਿਬ ਅਤੇ ਗੁਰਦੁਆਰਾ ਖੂੰਡੀ ਸਾਹਿਬ ਵਿਖੇ 2 ਨਵੰਬਰ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ | ਉਪਰੰਤ ਗੁਰਦੁਆਰਾ ਨਾਮੇਆਣਾ ਸਾਹਿਬ ਵਿਖੇ ਕੀਰਤਨ ਸਮਾਗਮ ਹੋਣਗੇ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਣਜੀਤ ਸਿੰਘ ਭੋਮੇ ਵਾਲੇ, ਗਿਆਨੀ ਜੰਗਬਾਜ਼ ਸਿੰਘ ਬਾਬਾ ਬਕਾਲਾ ਸਾਹਿਬ ਵਾਲੇ ਤੇ ਹੋਰ ਪੰਥ ਪ੍ਰਸਿੱਧ ਪ੍ਰਚਾਰਕ ਪਹੁੰਚ ਕੇ ਗੁਰਮਤਿ ਸਮਾਗਮਾਂ ਵਿਚ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ | ਇਸ ਮੌਕੇ ਪ੍ਰਧਾਨ ਰਣਬੀਰ ਸਿੰਘ ਗੁਰਦੁਆਰਾ ਖੂਹ ਸਾਹਿਬ, ਸਰਪੰਚ ਰਾਮ ਸਿੰਘ ਬਾਊ, ਲੱਖਾ ਸਿੰਘ ਇੰਸਪੈਕਟਰ, ਸਿਕੰਦਰ ਸਿੰਘ ਭੱਟੀਵਾਲ, ਕਵਲਜੀਤ ਸਿੰਘ ਭੱਟੀਵਾਲ, ਜਗਤਾਰ ਸਿੰਘ ਜੇ.ਈ., ਸੂਬੇਦਾਰ ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਪ੍ਰਧਾਨ ਰਣਜੀਤ ਸਿੰਘ ਗੁਰਦੁਆਰਾ ਖੁੰਡੀ ਸਾਹਿਬ, ਸਿਕੰਦਰ ਸਿੰਘ ਸ਼ਾਹ ਪ੍ਰਧਾਨ ਗੁਰਦੁਆਰਾ ਨਾਮੇਆਣਾ ਸਾਹਿਬ, ਸੂਬੇਦਾਰ ਗੁਰਮੁਖ ਸਿੰਘ, ਸ਼ਾਮ ਸਿੰਘ ਬਾਬਾ, ਮਾਸਟਰ ਗੁਰਦੇਵ ਸਿੰਘ, ਸਰਵਨ ਸਿੰਘ, ਜਸਪਾਲ ਸਿੰਘ ਲਾਡੀ, ਸੂਬੇਦਾਰ ਨਿਰੰਜਨ ਸਿੰਘ, ਚਰਨਾਮ ਸਿੰਘ ਮੈਂਬਰ, ਨਿਸ਼ਾਨ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ ਬਾਗੇ, ਡਾਕਟਰ ਕਰਨਜੀਤ ਸਿੰਘ, ਹੈਪੀ ਰੰਦੇਵ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਿਆ ਕਣਕ ਦਾ ਬੀਜ ਤੇ ਖਾਦ ਅਗਲੀ ਖ਼ਬਰ ਹਲਕਾ ਤਰਨ ਤਾਰਨ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚੋਣ ਪ੍ਰਚਾਰ ਸਿਖ਼ਰ 'ਤੇ ਪਹੁੰਚਿਆ- ਚੇਅਰਮੈਨ ਵਾਹਲਾ
Ad Position 24