ਕੋਟਲੀ ਸੂਰਤ ਮੱਲ੍ਹੀ, 31 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਕਿਰਨ ਸੱਕੀ ਨਾਲੇ ਨੇੜਲੇ ਪਿੰਡ ਸ਼ਿਕਾਰ ਮਾਛੀਆਂ, ਅਲੀਨੰਗਲ ਤੇ ਜੀਵਨ ਨੰਗਲ ਦੇ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ 'ਚ ਕਣਕ ਦੀ ਬਿਜਾਈ ਲਈ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਤੇ ਸੱਚਖੰਡ ਵਾਸੀ ਬਾਬਾ ਫ਼ੌਜਾ ਸਿੰਘ ਨਾਨਕਪੁਰੀ ਟਾਂਡਾ ਉਤਰਾਖੰਡ ਤੋਂ ਵਰਸਾਏ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਸਵਿੰਦਰ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਦਿੱਲੀ ਵਾਲੇ ਤੇ ਗੁਰਦੁਆਰਾ ਨਾਨਕਪੁਰੀ ਟਾਂਡਾ ਉਤਰਾਖੰਡ ਦੇ ਜਥੇਦਾਰ ਬਾਬਾ ਚੰਦਨ ਸਿੰਘ, ਬਾਬਾ ਗੁਰਜੰਟ ਸਿੰਘ, ਬਾਬਾ ਲਖਬੀਰ ਸਿੰਘ, ਕਰਨਾਲ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ, ਬਾਬਾ ਗੁਰਸੇਵਕ ਸਿੰਘ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਮਹਾਪੁਰਸ਼ਾਂ ਵਲੋਂ ਕਣਕ ਦਾ ਬੀਜ ਤੇ ਡੀ.ਏ.ਪੀ. ਖਾਦ ਵੰਡੀ ਗਈ | ਇਸ ਮੌਕੇ ਮਹਾਂਪੁਰਸ਼ਾਂ ਸਮੇਤ ਇੰਟਰਨੈਸ਼ਨਲ ਗੋਲਡ ਮੈਡਲਿਸਟ ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾ ਨੇ ਦੱ ਸਿਆ ਕਿ ਪਿੰਡ ਸ਼ਿਕਾਰ ਮਾਛੀਆਂ, ਅਲੀਨੰਗਲ ਤੇ ਜੀਵਨ ਨੰਗਲ ਦੇ ਕਿਰਨ ਸੱਕੀ ਨਾਲੇ ਨੇੜਲੇ ਤਬਾਹ ਹੋਏ 400 ਏਕੜ ਰਕਬੇ ਨੂੰ ਮਹਾਂਪੁਰਸ਼ਾਂ ਵਲੋਂ ਗੋਦ ਲਿਆ ਗਿਆ ਹੈ ਤੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਨ ਲਈ ਲੋੜੀਦੀ ਡੀ.ਏ.ਪੀ. ਖਾਦ, ਬੀਜ ਦਿੱਤਾ ਗਿਆ ਹੈ | ਇਸ ਮੌਕੇ ਪਿੰਡ ਸ਼ਿਕਾਰ ਮਾਛੀਆਂ ਦੇ ਨੰਬਰਦਾਰ ਗੁਰਦੀਪ ਸਿੰਘ ਸ਼ਿਕਾਰ, ਬਲਵਿੰਦਰ ਸਿੰਘ ਸੱਬਾ ਸ਼ਿਕਾਰ, ਐਡਵੋਕੇਟ ਜਗਜੀਤ ਸਿੰਘ, ਦਿਲਬਾਗ ਸਿੰਘ, ਦਰਸ਼ਨ ਸਿੰਘ ਉਤਰਾਖੰਡ, ਲਖਵਿੰਦਰ ਸਿੰਘ, ਸਵਿੰਦਰ ਸਿੰਘ ਸ਼ਿਕਾਰ, ਜਗਦੀਪ ਸਿੰਘ ਜੱਗਾ ਭਲਵਾਨ, ਕੁਲਦੀਪ ਸਿੰਘ, ਅਰਜਨ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਨਿਰਮਲ ਸਿੰਘ ਸ਼ਿਕਾਰ ਸਮੇਤ ਕਿਸਾਨਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਸੁੱਚਾ ਸਿੰਘ ਡੇਰਾ ਪਠਾਣਾ, ਸੁਖਵਿੰਦਰ ਸਿੰਘ ਮੱਲ੍ਹੀ, ਬੂਟਾ ਸਿੰਘ, ਡਾ. ਮਲਕੀਤ ਸਿੰਘ, ਜਸਪਾਲ ਸਿੰਘ ਮੱਲ੍ਹੀ, ਸਵਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਪ ਸਿੰਘ ਜੱਗਾ, ਭੁਪਿੰਦਰਾ ਸਿੰਘ ਗੋਲਡੀ, ਅਰਜਨ ਸਿੰਘ, ਬਾਬਾ ਲਖਬੀਰ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ ਦੋਧੀ, ਬਲਕਾਰ ਸਿੰਘ ਭਲਵਾਨ, ਰਤਨ ਸਿੰਘ ਪੰਚ, ਹਰਭੇਜ ਸਿੰਘ ਨੰਬਰਦਾਰ, ਸਵਿੰਦਰ ਸਿੰਘ, ਹਰਬੰਸ ਸਿੰਘ, ਸੰਦੀਪ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ |