01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬਟਾਲਾ 'ਚ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮਿਲੀ ਲਾਸ਼

Ad Position 21
No active advertisement
ਅਜੀਤ ਡੈਸਕ 01-11-2025
ਬਟਾਲਾ, 31 ਅਕਤੂਬਰ (ਹਰਦੇਵ ਸਿੰਘ ਸੰਧੂ)-ਬਟਾਲਾ ਪੁਲਿਸ ਲਾਇਨ ਰੋਡ 'ਤੇ ਪੈਂਦੇ ਨਿਊ ਮਾਡਲ ਟਾਊਨ ਦੇ ਇਕ ਖਾਲੀ ਪਲਾਟ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ, ਜਿਸ ਬਾਰੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਕਤਲ ਹੋਣ ਦਾ ਸ਼ੱਕ ਜਾਹਿਰ ਕੀਤਾ | ਇਸ ਬਾਰੇ ਮਿ੍ਤਕ ਵਰਿੰਦਰਪਾਲ ਸਿੰਘ (38) ਪੁੱਤਰ ਅਵਤਾਰ ਸਿੰਘ ਹਾਲ ਵਾਸੀ ਪ੍ਰੇਮ ਨਗਰ ਬੋਹੜਾਂਵਾਲਾ ਦੀ ਪਤਨੀ ਮਮਤਾ ਨੇ ਦੱਸਿਆ ਕਿ ਮੇਰਾ ਪਤੀ ਵਰਿੰਦਰਪਾਲ ਸਿੰਘ ਕੱਲ੍ਹ ਸਵੇਰੇ 9 ਵਜੇ ਘਰੋਂ ਗਿਆ, ਪਰ ਘਰ ਵਾਪਸ ਨਹੀਂ ਆਇਆ ਤੇ ਅੱਜ ਸਵੇਰੇ ਪੁਲਿਸ ਨੇ ਫ਼ੋਨ ਕਰਕੇ ਮੈਨੂੰ ਮੇਰੇ ਪਤੀ ਦੀ ਮੌਤ ਹੋਣ ਬਾਰੇ ਜਾਣਕਾਰੀ ਦਿੱਤੀ | ਮਮਤਾ ਨੇ ਦੱਸਿਆ ਕਿ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਕਿ ਮੇਰੇ ਪਤੀ ਦੀ ਇਕ ਖਾਲੀ ਪਲਾਟ ਵਿਚ ਖੂਨ ਨਾਲ ਲੱਥ-ਪਥ ਲਾਸ਼ ਪਈ ਸੀ, ਜਿਸ ਤੋਂ ਮੈਨੂੰ ਸ਼ੱਕ ਹੈ ਕਿ ਉਸ ਦਾ ਕਿਸੇ ਨੇ ਕਤਲ ਕਰਕੇ ਲਾਸ਼ ਇਸ ਜਗ੍ਹਾ 'ਤੇ ਸੁੱਟ ਦਿੱਤੀ ਹੈ | ਉਸ ਨੇ ਦੱਸਿਆ ਕਿ ਮੇਰੇ 2 ਛੋਟੇ ਬੱਚੇ ਹਨ, ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਪਤੀ ਦੇ ਕਤਲ ਦੇ ਕਾਰਨਾਂ ਦਾ ਜਲਦੀ ਪਤਾ ਲਗਾਇਆ ਜੇਵ ਤੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਜਾਵੇ | ਉਧਰ ਡੀ.ਐੱਸ.ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪੁਲਿਸ ਲਾਇਨ ਬਟਾਲਾ ਨੇੜੇ ਪੈਂਦੇ ਨਿਊ ਮਾਡਲ ਟਾਊਨ ਕਾਲੋਨੀ 'ਚ ਇਕ ਵਿਅਕਤੀ ਦੀ ਲਾਸ਼ ਪਏ ਹੋਣ ਬਾਰੇ ਜਾਣਕਾਰੀ ਮਿਲੀ, ਮਿ੍ਤਕ ਦੀ ਜੇਬ ਵਿਚੋਂ ਆਧਾਰ ਕਾਰਡ ਮਿਲਣ 'ਤੇ ਉਸ ਦੀ ਪਹਿਚਾਣ ਵਰਿੰਦਰਪਾਲ ਸਿੰਘ ਵੀਰੂ ਵਜੋਂ ਹੋਈ, ਜਿਸ ਤਹਿਤ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ | ਮਿ੍ਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾਂ 'ਖੇਡਾਂ ਰਿਆੜਕੀ ਦੀਆਂ' ਦੀ ਧੂਮ-ਧਾਮ ਨਾਲ ਸ਼ੁਰੂਆਤ ਅਗਲੀ ਖ਼ਬਰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਿਆ ਕਣਕ ਦਾ ਬੀਜ ਤੇ ਖਾਦ
Ad Position 24