01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਤਿੰਨ ਦਿਨਾਂ 'ਖੇਡਾਂ ਰਿਆੜਕੀ ਦੀਆਂ' ਦੀ ਧੂਮ-ਧਾਮ ਨਾਲ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 01-11-2025
ਹਰਚੋਵਾਲ, 31 ਅਕਤੂਬਰ (ਭਾਮ, ਢਿੱਲੋਂ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ 'ਸੰਕਲਪ' ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ 'ਖੇਡਾਂ ਰਿਆੜਕੀ ਦੀਆਂ' ਦੀ ਸ਼ੁਰੂਆਤ ਧੂਮ-ਧਾਮ ਨਾਲ ਹੋਈ | ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਨੇ ਰੀਬਨ ਕੱਟ ਕੀਤਾ | ਇਨ੍ਹਾਂ ਖੇਡਾਂ ਵਿਚ ਭਾਗ ਲੈਣ ਆਏ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਤੇ ਸਿੱਖ ਹੈਰੀਟੇਜ ਮਾਡਲ ਸਕੂਲ ਹਰਚੋਵਾਲ ਦੇ ਵਿਦਿਆਰਥੀਆਂ ਨੇ ਮਾਰਸ਼ਲ ਆਰਟ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ | ਇਸ ਮੌਕੇ ਖੇਡਾਂ ਦੇ ਪਹਿਲੇ ਦਿਨ ਸਕੂਲ ਪੱਧਰੀ ਐਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿਚ ਉਮਰ ਵਰਗ 11, 14 ਤੇ 17 ਸਾਲ ਲੜਕੇ-ਲੜਕੀਆਂ ਦੀਆਂ 100 ਮੀਟਰ, 200 ਮੀਟਰ, 400 ਮੀਟਰ ਦੀਆਂ ਦੌੜਾਂ ਅਤੇ ਲੰਬੀ ਛਾਲ, ਗੋਲਾ ਸੁੱਟਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਡਾਕਟਰ ਕੇ.ਜੇ. ਸਿੰਘ, ਗੁਰਿੰਦਰਪਾਲ ਸਿੰਘ ਸਾਬੀ ਪ੍ਰਧਾਨ ਸੰਕਲਪ ਸੰਸਥਾ, ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ ਮੁੱਖ ਪ੍ਰਬੰਧਕ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ, ਬਲਜੀਤ ਸਿੰਘ ਬਾਜ, ਪਿ੍ੰਸੀਪਲ ਕੈਪਟਨ ਸਿੰਘ, ਸਰਪੰਚ ਹਰਭੇਜ ਸਿੰਘ ਰਿਆੜ, ਸੇਵਾ ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਅੰਮਿ੍ਤਪਾਲ ਸਿੰਘ ਲਾਡੀ, ਲੈਕਚਰਾਰ ਦਿਲਬਾਗ ਸਿੰਘ ਬਸਰਾਵਾਂ, ਏ.ਐੱਸ.ਆਈ. ਰਵਿੰਦਰ ਸਿੰਘ, ਬਿਕਰਮਜੀਤ ਸਿੰਘ ਅÏਲਖ, ਜਥੇਦਾਰ ਕੁਲਦੀਪ ਸਿੰਘ ਮੂੜ, ਪਿ੍ੰਸੀਪਲ ਲਖਵਿੰਦਰ ਸਿੰਘ, ਕੈਪਟਨ ਧਰਮਿੰਦਰ ਸਿੰਘ ਸਰਪੰਚ ਹਰਚੋਵਾਲ, ਪਿ੍ੰਸੀਪਲ ਲੱਖਾ ਸਿੰਘ, ਕੁਲਭੂਸ਼ਨ ਸਲੋਤਰਾ, ਜਥੇਦਾਰ ਬਖਸ਼ੀਸ਼ ਸਿੰਘ, ਤਾਜ ਨਵੀਂ ਕੀੜੀ, ਸਰਦੂਲ ਸਿੰਘ ਅÏਲਖ, ਰਣਜੀਤ ਸਿੰਘ ਚੀਨਾ ਹਾਕੀ ਕੋਚ, ਹਰਪ੍ਰੀਤ ਸਿੰਘ ਹਾਕੀ ਕੋਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੈਂਕਰਜ਼ ਇੰਟਰਨੈਸ਼ਨਲ ਸਕੂਲ ਦੀ ਜਿਮਨਾਸਟ ਦਮਨਦੀਪ ਕੌਰ ਦੀ ਨੈਸ਼ਨਲ ਪੱਧਰ ਲਈ ਚੋਣ ਅਗਲੀ ਖ਼ਬਰ ਬਟਾਲਾ 'ਚ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮਿਲੀ ਲਾਸ਼
Ad Position 24