01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਰੈਂਕਰਜ਼ ਇੰਟਰਨੈਸ਼ਨਲ ਸਕੂਲ ਦੀ ਜਿਮਨਾਸਟ ਦਮਨਦੀਪ ਕੌਰ ਦੀ ਨੈਸ਼ਨਲ ਪੱਧਰ ਲਈ ਚੋਣ

Ad Position 21
No active advertisement
ਅਜੀਤ ਡੈਸਕ 01-11-2025
ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਖੇਡਾਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਸਪੋਰਟਸ ਅਕੈਡਮੀ ਕੋਟ ਧੰਦਲ ਦੀ ਜਿਮਨਾਸਟ ਦਮਨਦੀਪ ਕੌਰ ਨੇ ਇਕ ਵਾਰ ਫਿਰ ਤੋਂ ਆਪਣੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਜਿਮਨਾਸਟਿਕ ਮੁਕਾਬਲਿਆਂ 'ਚ ਸੋਨ ਤਗਮਾ ਜਿੱਤ ਕੇ ਰਾਸ਼ਟਰ ਪੱਧਰੀ ਮੁਕਾਬਲਿਆਂ ਲਈ ਆਪਣੀ ਦਾਅਵੇਦਾਰੀ ਪੱਕੀ ਕੀਤੀ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਦਾਸਪੁਰ ਵਿਖੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਜਿਮਨਾਸਟਿਕ ਸਕੂਲ ਮੁਕਾਬਲੇ ਕਰਵਾਏ ਗਏ | ਇਸ 'ਚ ਰੈਂਕਰਜ਼ ਇੰਟਰਨੈਸ਼ਨਲ ਸਕੂਲ ਕੋਟ ਧੰਦਲ ਦੀ 10ਵੀਂ ਕਲਾਸ ਦੀ ਖਿਡਾਰਨ ਦਮਨਦੀਪ ਕੌਰ ਪੁੱਤਰੀ ਬਲਜੀਤ ਸਿੰਘ ਨੇ ਅੰਡਰ-19 ਵਿਚ ਭਾਗ ਲਿਆ ਤੇ ਪੂਰੇ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਪੰਜਾਬ ਦੀ ਨੈਸ਼ਨਲ ਪੱਧਰ ਦੀ ਟੀਮ ਵਿਚ ਆਪਣੀ ਜਗ੍ਹਾ ਬਣਾਈ ਹੈ | ਹੁਣ ਇਹ ਖਿਡਾਰਨ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ, ਜੋ ਕਿ ਕਲਕੱਤੇ ਵਿਖੇ ਕਰਵਾਈਆਂ ਜਾਣਗੀਆਂ, ਵਿਚ ਪੰਜਾਬ ਵਲੋਂ ਭਾਗ ਲੈਣ ਜਾ ਰਹੀ ਹੈ | 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਜਿਮਨਾਸਟਿਕ (ਖੇਡ) ਜੋ ਗੁਰਦਾਸਪੁਰ ਵਿਖੇ 13 ਤੋਂ 18 ਅਕਤੂਬਰ ਤੱਕ ਕਰਵਾਈਆਂ ਗਈਆਂ, ਵਿਚ ਰੈਂਕਰਜ਼ ਇੰਟਰਨੈਸ਼ਨਲ ਸਕੂਲ ਕੋਟ ਧੰਦਲ ਦੀ 10ਵੀਂ ਕਲਾਸ ਦੀ ਇਹ ਖਿਡਾਰਨ ਦਮਨਦੀਪ ਕੌਰ ਨੇ ਅੰਡਰ-19 ਵਿਚ ਭਾਗ ਲਿਆ ਤੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਜਿੱਤ ਨਾਲ ਦਮਨਦੀਪ ਕੌਰ ਨੇ ਪੰਜਾਬ ਦੀ ਨੈਸ਼ਨਲ ਪੱਧਰ ਦੀ ਟੀਮ ਵਿਚ ਆਪਣੀ ਜਗ੍ਹਾ ਬਣਾਈ ਹੈ | ਹੁਣ ਇਹ ਖਿਡਾਰਨ ਨਵੰਬਰ ਮਹੀਨੇ ਵਿਚ ਕਰਵਾਈਆਂ ਜਾਣ ਵਾਲੀਆਂ ਨੈਸ਼ਨਲ ਪੱਧਰੀ ਖੇਡਾਂ ਵਿਚ ਪੰਜਾਬ ਦੀ ਟੀਮ ਵਿਚ ਖੇਡੇਗੀ | ਇਸ ਖਿਡਾਰਨ ਦੀ ਇਸ ਪ੍ਰਾਪਤੀ 'ਤੇ ਸਕੂਲ ਵਲੋਂ ਦਮਨਦੀਪ ਕੌਰ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਇਹ ਕਿਹਾ ਗਿਆ ਕਿ ਦਮਨਦੀਪ ਵਰਗੀਆਂ ਬੇਟੀਆਂ ਕੇਵਲ ਮਾਤਾ-ਪਿਤਾ ਦਾ ਹੀ ਨਹੀਂ, ਸਗੋਂ ਸੰਸਥਾ ਤੇ ਇਲਾਕੇ ਦਾ ਵੀ ਮਾਣ ਹੁੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਬਿਜਲੀ ਮੁਲਾਜ਼ਮ ਕੱਲ੍ਹ ਝੰਡਾ ਮਾਰਚ ਕਰਨਗੇ ਅਗਲੀ ਖ਼ਬਰ ਤਿੰਨ ਦਿਨਾਂ 'ਖੇਡਾਂ ਰਿਆੜਕੀ ਦੀਆਂ' ਦੀ ਧੂਮ-ਧਾਮ ਨਾਲ ਸ਼ੁਰੂਆਤ
Ad Position 24