ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਬਟਾਲਾ 'ਚ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਏਕਤਾ ਯਾਤਰਾ ਕੱਢੀ ਗਈ, ਜਿਸ 'ਚ ਸਾ. ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਨੇ ਦੇਸ਼ ਦੀ ਏਕਤਾ ਕਾਇਮ ਰੱਖਣ ਵਿਚ ਅਹਿਮ ਰੋਲ ਅਦਾ ਕੀਤਾ, ਜਿਨ੍ਹਾਂ ਦੇ ਸਿਧਾਂਤਾਂ ੳੱੁਪਰ ਚੱਲਣ ਦੀ ਲੋੜ ਹੈ | ਵਿਜੇ ਸਾਂਪਲਾ ਨੇ ਕਿਹਾ ਕਿ ਅੱਜ ਦੀ ਯਾਤਰਾ ਦਾ ਮੁੱਖ ਮਕਸਦ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਈ ਰੱਖਣਾ ਹੈ | ਇਸ ਮੌਕੇ ਹੀਰਾ ਵਾਲੀਆ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਵਲੋਂ ਕੀਤੇ ਦੇਸ਼ ਹਿੱਤਾਂ ਦੇ ਕੰਮਾਂ ਨੂੰ ਕੋਈ ਵੀ ਭੁਲਾ ਨਹੀਂ ਸਕਦਾ | ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਰੋਸ਼ਨ ਲਾਲ ਤੇ ਲਾਜਵੰਤ ਸਿੰਘ ਲਾਟੀ, ਪੰਜਾਬ ਮਹਿਲਾ ਮੋਰਚਾ ਜਨਰਲ ਸੈਕਟਰੀ ਅੰਬਿਕਾ ਖੰਨਾ, ਭੂਸਣ ਬਜਾਜ, ਸ਼ਕਤੀ ਸ਼ਰਮਾ, ਭਾਰਤ ਭੂਸਣ ਲੂਥਰਾ, ਓਮ ਪ੍ਰਕਾਸ਼, ਪੰਕਜ ਸ਼ਰਮਾ, ਅਨਿਲ ਭੱਟੀ, ਕੁਸ਼ਲ ਮਲਹੌਤਰਾ, ਸ੍ਰੀਕਾਂਤ ਸ਼ਰਮਾ, ਬਲਵਿੰਦਰ ਮਹਿਤਾ, ਬਿੱਲਾ ਚੌਧਰੀ, ਸਵਿੰਦਰ ਸਿੰਘ ਖਹਿਰਾ, ਪਲਵਿੰਦਰ ਸਿੰਘ ਚੀਮਾ, ਨਵਤੇਜ ਸਿੰਘ, ਗੁਰਦੀਪ ਸਿੰਘ ਗੁਰਾਇਆ, ਸੇਵਕ ਸਿੰਘ, ਦੀਪਕ ਜੋਸ਼ੀ, ਮਨਦੀਪ ਸਿੰਘ, ਆਸੂ ਹਾਂਡਾ, ਰਾਜ ਕੁਮਾਰ ਕਾਲੀ, ਅਨੀਸ਼ ਅਗਰਵਾਲ, ਸੋਨੀਆ ਸ਼ਰਮਾ, ਅਮਿਤ ਚੀਮਾ, ਕੁਸਮ ਸ਼ਰਮਾ, ਰਾਧਾ ਰਾਣੀ, ਅਮਿਤਪਾਲ ਸਿੰਘ, ਵਰੁਣ ਡਡਵਾਲ, ਆਸੂ ਮਹਾਜਨ, ਸਮੀ ਭੱਟੀ, ਸੁਰਿੰਦਰ ਸ਼ਰਮਾ, ਜਤਿਨ ਸ਼ਰਮਾ, ਮਨੋਜ ਨਈਅਰ, ਅੰਮਿ੍ਤਪਾਲ ਸਿੰਘ ਮਠਾਰੂ, ਅਸ਼ੋਕ ਕੁਮਾਰ, ਡਿੰਪਲ, ਰਾਜ ਕੁਮਾਰ ਭੱਟੀ, ਰਾਜੂ ਗੌਂਸਪੁਰੀ, ਜਸਪਾਲ ਸਿੰਘ, ਧਰਮਿੰਦਰ ਕੁਮਾਰ, ਕੁਸ਼ਲ ਮਲਹੌਤਰਾ, ਜਤਿੰਦਰ ਕੁਮਾਰ, ਨਰਿੰਦਰ ਬਾਜਵਾ, ਸੁਰਿੰਦਰ ਬਿੱਟੂ, ਗਣੇਸ਼ ਕੁਮਾਰ, ਬਾਲ ਕਿਸ਼ਨ, ਧਰਮਪਾਲ ਆਦਿ ਹਾਜ਼ਰ ਸਨ |