ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂਾ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗੁਰਮਤਿ ਦੇ ਪਾਂਧੀ, ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਣਥੱਕ, ਬੇਬਾਕ ਤੇ ਨਿਸ਼ਕਾਮ ਪ੍ਰਚਾਰਕ ਸਵਰਗਵਾਸੀ ਗਿਆਨੀ ਮੇਵਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ 35ਵਾਂ ਸਮਾਗਮ ਚੌਥੇ ਦਿਨ 'ਚ ਦਾਖ਼ਲ ਹੋਇਆ | ਕੈਂਪ ਦਾ ਉਦਘਾਟਨ ਜਿੱਥੇ ਜਥੇਦਾਰ ਸ: ਗੁਰਚਰਨ ਸਿੰਘ ਟੌਹੜਾ ਕਾਲਜ ਪਟਿਆਲਾ ਦੇ ਪਿ੍ੰ. ਸ: ਸੁਖਦੇਵ ਸਿੰਘ (ਸਾਬਕਾ ਸਕੱਤਰ, ਸ਼੍ਰੋ.ਗੁ.ਪ੍ਰ. ਕਮੇਟੀ ਸ੍ਰੀ ਅੰਮਿ੍ਤਸਰ) ਦੁਆਰਾ ਕੀਤਾ ਗਿਆ, ਜਿਨ੍ਹਾਂ ਸੰਸਥਾ ਨੂੰ 'ਸਿੱਖ ਕੌਮ ਦੀ ਯੂਨੀਵਰਸਿਟੀ' ਕਹਿ ਕੇ ਨਿਵਾਜ਼ਿਆ | ਉੱਥੇ ਸਿੱਖ ਪੰਥ ਦੀਆਂ ਸਿਰਮੌਰ ਹਸਤੀਆਂ, ਮਹਾਨ ਵਿਦਵਾਨਾਂ, ਬੁੱਧੀਜੀਵੀਆਂ ਤੇ ਵਿਚਾਰਕਾਂ ਭਾਈ ਵਰਿਆਮ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ, ਡਾਕਟਰ ਜੋਗੇਸ਼ਵਰ ਸਿੰਘ ਇੰਚਾਰਜ ਸਿੱਖ ਇਤਿਹਾਸ ਰਿਸਰਚ ਬੋਰਡ ਸ਼੍ਰੋ.ਗੁ.ਪ੍ਰ. ਕਮੇਟੀ ਸ੍ਰੀ ਅੰਮਿ੍ਤਸਰ, ਕਾਲਜ ਦੀ ਪੜ੍ਹੀ ਪੁਰਾਣੀ ਵਿਦਿਆਰਥਣ ਡਾਕਟਰ ਰਮਨਦੀਪ ਕੌਰ ਪ੍ਰੋ. ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮਿ੍ਤਸਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ | ਪੰਥ ਦੇ ਮਹਾਨ ਕੀਰਤਨੀਏ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਭਾਈ ਗੁਰਵਿੰਦਰ ਸਿੰਘ, ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਭਾਈ ਹਰਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਵਰਗੀਆਂ ਰੂਹਾਨੀਅਤ ਦੇ ਰੰਗ ਵਿਚ ਰੰਗੀਆਂ ਸ਼ਖ਼ਸੀਅਤਾਂ ਦੇ ਮੁੱਖੋਂ ਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਸੁਣ ਕੇ ਮਨ ਇਕਸੁਰਤਾ 'ਚ ਇਕਾਗਰ ਹੋਇਆ | ਢਾਡੀ ਜਥਾ: ਭਾਈ ਦਲਜੀਤ ਸਿੰਘ ਵਿਛੋਆ, ਭਾਈ ਸੁਖਰਾਜ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਿੱਖ ਇਤਿਹਾਸ, ਗੁਰ ਇਤਿਹਾਸ ਤੇ ਹੋਰ ਅਨੇਕਾਂ ਵਿਸ਼ਿਆਂ ਨਾਲ ਸਬੰਧਤ ਬੀਰ ਰਸੀ ਵਾਰਾਂ ਸੁਣਾ ਕੇ ਆਨੰਦਮਈ ਮਾਹੌਲ ਕਾਇਮ ਕੀਤਾ | ਪ੍ਰਚਾਰਕ ਭਾਈ ਹਰਸਸੁਖਮਨ ਸਿੰਘ, ਬੀਬੀ ਰਾਜਬੀਰ ਕੌਰ, ਭਾਈ ਅਮਰਜੀਤ ਸਿੰਘ ਚਿੱਟੀ, ਭਾਈ ਗੁਰਨਾਮ ਸਿੰਘ ਦੋਰਾਂਗਲਾ, ਭਾਈ ਗੁਰਜੀਤ ਸਿੰਘ, ਭਾਈ ਜਗਦੇਵ ਸਿੰਘ, ਭਾਈ ਲਵਪ੍ਰੀਤ ਸਿੰਘ, ਭਾਈ ਵਰਿਆਮ ਸਿੰਘ ਨੇ ਵਿਦਿਆਰਥੀਆਂ ਨਾਲ 'ਗੁਰੂੂ' ਸਿੱਖ ਧਰਮ ਵਿਚ ਅÏਰਤ ਦਾ ਯੋਗਦਾਨ, 'ਖੰਡੇ ਬਾਟੇ ਦੀ ਪਾਹੁਲ', ਅੰਮਿ੍ਤ, ਪੰਗਤ, ਦਸ ਗੁਰੂ ਸਾਹਿਬਾਨ ਦਾ ਜੀਵਨ, ਅਰਦਾਸਦੀ ਮਹੱਤਤਾ ਆਦਿ ਬਹੁਤ ਸਾਰੇ ਵਿਸ਼ੇ ਸਾਂਝੇ ਕੀਤੇ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਿਕ ਤੇ ਧਾਰਮਿਕ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਸਿੱਖ ਜਰਨੈਲ, ਸੂਰਬੀਰ ਯੋਧਿਆਂ, ਸ਼ਹੀਦ ਸਿੰਘਾਂ-ਸਿੰਘਣੀਆਂ, ਭਗਤਾਂ ਤੇ ਭੱਟਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਪਿ੍ੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਅਜਿਹੇ ਸਮਾਗਮਾਂ ਦੀ ਬਦੌਲਤ ਵਿਦਿਆਰਥੀ ਧਾਰਮਿਕ ਇਮਤਿਹਾਨਾਂ 'ਚ ਲੱਖਾਂ ਰੁਪਏ ਦੇ ਵਜ਼ੀਫੇ ਜਿੱਤ ਦੇ ਹਨ, ਪੰਜਾਬ ਭਰ ਵਿਚੋਂ ਪਹਿਲੇ ਸਥਾਨਾਂ 'ਤੇ ਕਾਬਜ਼ ਹੁੰਦੇ ਹਨ | ਇਸ ਮੌਕੇ ਸਟੂਡੈਂਟ ਸੈਕਟਰੀ ਸਿਮਰਨ ਕੌਰ ਨੇ ਦੱਸਿਆ ਕਿ 1 ਨਵੰਬਰ ਨੂੰ ਸੰਸਥਾ ਵਿਚ ਅੰਮਿ੍ਤ ਸੰਚਾਰ ਕਰਵਾਇਆ ਜਾਏਗਾ |