ਘੁਮਾਣ, 31 ਅਕਤੂਬਰ (ਬੰਮਰਾਹ)-ਮਹਾਰਾਸ਼ਟਰ ਦੇ ੳੱੁਪ ਮੁੱਖ ਮੰਤਰੀ ਦੇ ਘੁਮਾਣ ਪਹੁੰਚਣ ਨਾਲ ਪੰਜਾਬ ਤੇ ਮਹਾਰਾਸ਼ਟਰ ਸੂਬਿਆਂ ਵਿਚ ਮੋਹ ਦੀਆਂ ਤੰਦਾਂ ਹੋਰ ਵੀ ਗੂੜੀਆਂ ਹੋਣਗੀਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਪ੍ਰੋਪਰਟੀ ਸਲਾਹਕਾਰ ਹਰਪਾਲ ਸਿੰਘ ਘੁਮਾਣ ਨੇ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 755ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਏਕ ਨਾਥ ਸ਼ਿੰਦੇ ਘੁਮਾਣ ਵਿਖੇ ਨਾਮਦੇਵ ਜੀ ਦੇ ਪਵਿੱਤਰ ਅੰਤਿਮ ਸਮਾਧ ਅਸਥਾਨ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ 2 ਨਵੰਬਰ ਨੂੰ ਨਤਮਸਤਕ ਹੋਣ ਲਈ ਪੁੱਜ ਰਹੇ | ਉਨ੍ਹਾਂ ਕਿਹਾ ਕਿ ਸਰਹੱਦ ਸੰਸਥਾ ਪੂਨੇ ਦੇ ਮੁਖੀ ਸੰਜੇ ਨਾਹਰ ਵਲੋਂ ਮਰਾਠੀ ਸੰਮੇਲਨ ਦੌਰਾਨ ਆਪਣਾ ਵੱਡਾ ਯੋਗਦਾਨ ਪਾਇਆ ਸੀ | ਇਸ ਤੋਂ ਬਾਅਦ ਘੁਮਾਣ ਦੀ ਪ੍ਰਸਿੱਧੀ ਪੂਰੀ ਦੁਨੀਆਂ ਵਿਚ ਹੋਈ | ਉਨ੍ਹਾਂ ਕਿਹਾ ਕਿ ਇਸ ਵਾਰ ਫਿਰ ਘੁਮਾਣ ਵਿਖੇ ਮਹਾਰਾਸ਼ਟਰ ਭਵਨ ਦਾ ਨੀਂਹ ਪੱਥਰ ਰੱਖਣ ਲਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਘੁਮਾਣ ਵਿਖੇ ਪੁੱਜ ਰਹੇ ਹਨ, ਜੋ ਕਿ ਘੁਮਾਣ ਤੇ ਇਲਾਕੇ ਦੇ ਲੋਕਾਂ ਲਈ ਬੜੀ ਵੱਡੀ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਨਾਲ ਪਹੁੰਚ ਰਹੀ ਹੋਰ ਵੀ ਲੀਡਰਸ਼ਿਪ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ |