ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਬਟਾਲਾ ਵਿਚ ਹੈਲੋਵਿਨ ਡੇਅ ਮਨਾਇਆ ਗਿਆ | ਇਸ ਦਿਨ ਨੰਨੇ-ਮੁੰਨੇ ਬੱਚਿਆਂ ਨੇ ਭੂਤ, ਚੁੜੈਲ, ਜਾਦੂਗਰ, ਸੁਪਰਹੀਰੋ ਤੇ ਹੋਰ ਮਨੋਰੰਜਕ ਪਾਤਰਾਂ ਦੇ ਰੂਪ 'ਚ ਪੋਸ਼ਾਕਾਂ ਪਾ ਕੇ ਸਭ ਦਾ ਮਨ ਮੋਹ ਲਿਆ | ਬੱਚਿਆਂ ਨੇ ਸਪੂਕੀ ਵਾਕ, ਥੀਮ ਆਧਾਰਿਤ ਖੇਡਾਂ ਤੇ ਰਚਨਾਤਮਕ ਗਤੀਵਿਧੀਆਂ 'ਚ ਬੜੇ ਚਾਅ ਨਾਲ ਭਾਗ ਲਿਆ | ਸਕੂਲ ਕੈਂਪਸ ਨੂੰ ਹੈਲੋਵਿਨ ਥੀਮ ਅਨੁਸਾਰ ਸਜਾਇਆ ਗਿਆ ਸੀ, ਜਿਸ ਨਾਲ ਪੂਰਾ ਮਾਹੌਲ ਰੋਮਾਂਚ ਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ | ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ 'ਚ ਰਚਨਾਤਮਕਤਾ ਵਧਾਉਣਾ, ਆਤਮ-ਵਿਸ਼ਵਾਸ ਮਜ਼ਬੂਤ ਕਰਨਾ, ਮੰਚ ਡਰ ਤੋਂ ਉਭਾਰਨਾ ਤੇ ਸਮਾਜਿਕ ਸਹਿਭਾਗ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਸੀ | ਇਸ ਮੌਕੇ ਸਕੂਲ ਦੀ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਜਰ, ਅਕਾਦਮਿਕ ਡਾਇਰੈਕਟਰ ਮਿਸਜ਼ ਵਸੁਧਾ ਸ਼ਰਮਾ, ਮੁੱਖ ਅਧਿਆਪਕ ਗੁਰਮੀਨ ਕੌਰ ਤੇ ਇੰਨਰਵ੍ਹੀਲ ਕਲੱਬ ਦੀ ਮੈਂਬਰ ਮੀਨਾ ਚਾਂਡੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |