01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਜੀ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਵਿਚ ਕਹਾਣੀ ਸੁਣਾਉਣ ਦੇ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 01-11-2025
ਕੋਟਲੀ ਸੂਰਤ ਮੱਲ੍ਹੀ, 31 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਜੀ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਵਿਚ ਐਲ.ਕੇ.ਜੀ. ਤੇ ਯੂ.ਕੇ.ਜੀ. ਦੇ ਬੱਚਿਆਂ ਵਿਚਕਾਰ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਸਬੰਧੀ ਪਿ੍ੰਸੀਪਲ ਸੋਨੀਆ ਮਹਾਜਨ ਨੇ ਦੱ ਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ 'ਚ ਆਤਮ ਵਿਸ਼ਵਾਸ ਤੇ ਬੋਲਣ ਦੀ ਕਲਾ ਨੂੰ ਵਿਕਸਤ ਕਰਨਾ ਸੀ | ਇਸ ਮੁਕਾਬਲੇ 'ਚ ਐਲ.ਕੇ.ਜੀ. ਰੋਜ ਵਿੰਗ 'ਚ ਕਨਵਰਬੀਰ ਸਿੰਘ ਤੇ ਸੁਰਿੰਦਰ ਸਿੰਘ ਨੇ ਪਹਿਲਾ, ਗੁਰਸੀਸ ਕੌਰ ਨੇ ਦੂਜਾ ਤੇ ਅਰਜ਼ੋਈ ਸੰਘੇੜਾ ਨੇ ਤੀਜਾ, ਐਲ.ਕੇ.ਜੀ. ਲੋਟਸ ਵਿੰਗ ਵਿਚ ਪਹਿਲਾ, ਮੇਹਰ ਕੌਰ ਤੇ ਅਮਰੀਨ ਕੌਰ ਨੇ ਦੂਜਾ ਤੇ ਨਵਕੀਰਤ ਸਿੰਘ ਨੇ ਤੀਜਾ, ਯੂ.ਕੇ.ਜੀ. ਰੋਜ਼ ਵਿੰਗ 'ਚ ਇਸ਼ਮਿਤ ਕੌਰ ਤੇ ਅਵੀਰਾਜ ਸਿੰਘ ਨੇ ਪਹਿਲਾ, ਮੰਨਤਪ੍ਰੀਤ ਕੌਰ ਤੇ ਨਵਾਬ ਸਿੰਘ ਨੇ ਦੂਜਾ ਤੇ ਜੁਝਾਰ ਸਿੰਘ ਨੇ ਤੀਸਰਾ, ਯੂ.ਕੇ.ਜੀ. ਲੋਟਸ ਵਿੰਗ 'ਚ ਸੁਖਦੀਪ ਕੌਰ ਨੇ ਪਹਿਲਾ, ਗੁਰਲੀਨ ਕੌਰ ਨੇ ਦੂਸਰਾ ਤੇ ਸਾਹਿਬਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸੋਨੀਆ ਮਹਾਜਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਬੌਧਿਕ ਤੇ ਭਾਵਨਾਤਮਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਪਿ੍ੰਸੀਪਲ ਸੋਨੀਆ ਮਹਾਜਨ, ਡਾਇਰੈਕਟਰ ਅਯੋਧ ਸਿੰਘ, ਐੱਮ.ਡੀ. ਹਰਦਿਆਲ ਸਿੰਘ ਤੇ ਚੇਅਰਪਰਸਨ ਬਲਜਿੰਦਰ ਕੌਰ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਅੱਖਾਂ ਦਾ ਮੁਫ਼ਤ ਕੈਂਪ ਅਗਲੀ ਖ਼ਬਰ ਵੁੱਡ ਬਲਾਜ਼ਮ ਸਕੂਲ ਬਟਾਲਾ ਵਿਚ ਹੈਲੋਵਿਨ ਡੇਅ ਮਨਾਇਆ
Ad Position 24