10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਟਾਲਾ ਅਥਲੈਟਿਕ ਕਲੱਬ ਦੇ ਉਪ ਚੇਅਰਮੈਨ ਕਸ਼ਮੀਰ ਸਿੰਘ ਤੂਗਲਵਾਲ ਯੂ.ਕੇ. ਦਾ ਕਲੱਬ ਵਲੋਂ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 02-11-2025
ਬਟਾਲਾ, 1 ਨਵੰਬਰ (ਸਤਿੰਦਰ ਸਿੰਘ)- ਬਟਾਲਾ ਅਥਲੈਟਿਕ ਕਲੱਬ ਦੇ ਉਪ ਚੇਅਰਮੈਨ ਸ: ਕਸ਼ਮੀਰ ਸਿੰਘ ਤੁਗਲਵਾਲ ਯੂ.ਕੇ. ਦਾ ਅੱਜ ਬਟਾਲਾ ਕਲੱਬ 'ਚ ਅਥਲੈਟਿਕ ਕਲੱਬ ਦੇ ਸਮੂਹ ਮੈਬਰਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ | ਕਲੱਬ ਦੇ ਪ੍ਰਧਾਨ ਸ: ਰਣਜੀਤ ਸਿੰਘ ਠੇਕੇਦਾਰ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਉਹ ਕਲੱਬ ਦੇ ਸਿਰਮੌਰ ਮੈਂਬਰਾਂ 'ਚੋਂ ਇਕ ਹਨ | ਉਨ੍ਹਾਂ ਵਲੋਂ ਹਰ ਸਾਲ ਕਲੱਬ ਦੀ ਅਥਲੈਟਿਕ ਮੀਟ 'ਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ | ਕਲੱਬ ਦੇ ਚੇਅਰਮੈਨ ਇਾੰਜੀ: ਰਾਜਵਿੰਦਰ ਸਿੰਘ ਕਾਲਾ ਵਲੋਂ ਕਲੱਬ ਦੀ ਮੀਟਿੰਗ ਵਿਚ ਆਉਣ ਲਈ ਧੰਨਵਾਦ ਕੀਤਾ ਤੇ ਬਟਾਲਾ ਕਲੱਬ ਲਈ ਕੀਤੇ ਗਏ ਯੋਗਦਾਨ ਲਈ ਉਨ੍ਹਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ | ਸ: ਕਸ਼ਮੀਰ ਸਿੰਘ ਉਪ ਚੇਅਰਮੈਨ ਵਲੋਂ ਸਮੂਹ ਬਟਾਲਾ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਉਹ ਆਪਣਾ ਕਲੱਬ ਲਈ ਯੋਗਦਾਨ ਹਰ ਸਾਲ ਇਸੇ ਤਰ੍ਹਾਂ ਪਾਉਂਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਇਹ ਕਲੱਬ ਜਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰ ਰਿਹਾ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ | ਸਾਡਾ ਮੁੱਖ ਉਦੇਸ਼ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ | ਉਨ੍ਹਾਂ ਵਲੋਂ ਕਲੱਬ ਨੂੰ ਇਹ ਵਿਸ਼ਵਾਸ ਦਿੱਤਾ ਗਿਆ ਕਿ ਜਿਹੜੀ ਵੀ ਸੇਵਾ ਉਨ੍ਹਾਂ ਨੂੰ ਲਗਾਈ ਜਾਵੇਗੀ, ਉਹ ਹਰ ਸੰਭਵ ਕਲੱਬ ਦੀ ਮਦਦ ਕਰਨਗੇ | ਕਲੱਬ ਦੇ ਸਰਪ੍ਰਸਤ ਸ: ਰਵਿੰਦਰ ਸਿੰਘ ਕਾਹਲੋਂ ਸੇਵਾ-ਮੁਕਤ ਡਿਪਟੀ ਡਾਇਰੈਕਟਰ ਕੋਆਪਰੇਟਿਵ ਸੁਸਾਇਟੀ ਪੰਜਾਬ, ਐੱਸ.ਐੱਚ.ਓ. ਸਿਟੀ ਬਟਾਲਾ ਸੁਖਜਿੰਦਰ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ ਕਾਦੀਆਂ, ਸਬ-ਇੰਸਪੈਕਟਰ ਜਗਤਾਰ ਸਿੰਘ, ਐੱਸ.ਐੱਚ.ਓ. ਧਾਰੀਵਾਲ ਦਲਜੀਤ ਸਿੰਘ, ਜਸਵੰਤ ਸਿੰਘ ਢਿੱਲੋਂ ਸੀ. ਮੀਤ ਪ੍ਰਧਾਨ ਇੰਟਰਨੈਸ਼ਨਲ ਐਥਲੀਟ, ਸੇਵਾ-ਮੁਕਤ ਡਿਪਟੀ ਰਜਿਸਟਰਾਰ ਸਤਪਾਲ, ਸਰਬਜੀਤ ਸਿੰਘ ਸ਼ੱਬਾ ਸਾਬਕਾ ਕਪਤਾਨ ਕਬੱਡੀ ਇੰਡੀਆ, ਇੰਜ. ਕੁਲਬੀਰ ਸਿੰਘ, ਬਿੱਕਾ ਬਟਾਲਾ ਤੇ ਸੁਖਦੇਵ ਸਿੰਘ ਭੋਲਾ ਵਲੋਂ ਕਸ਼ਮੀਰ ਸਿੰਘ ਨੂੰ ਕਲੱਬ ਦਾ ਸਨਮਾਨ ਚਿੰਨ੍ਹ ਦੇ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ | ਕਲੱਬ ਦੇ ਸਿਰਮੌਰ ਮੈਂਬਰ ਐੱਸ.ਪੀ. ਗੁਰਵਿੰਦਰ ਸਿੰਘ ਅੰਤਰਰਾਸ਼ਟਰੀ ਬਾਕਸਰ, ਡੀ.ਐੱਸ.ਪੀ. ਆਰ.ਪੀ. ਐੱਸ ਢਿੱਲੋਂ, ਡੀ.ਐੱਸ.ਪੀ. ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ ਖੁਜਾਲਾ, ਇੰਸਪੈਕਟਰ ਅੰਮਿ੍ਤਪਾਲ ਸਿੰਘ ਰੰਧਾਵਾ, ਡਾਕਟਰ ਬਿ੍ਜ ਭੂਸ਼ਨ, ਅਜੇ ਕੁਮਾਰ ਬੰਟੀ, ਬਲਜੀਤ ਸਿੰਘ, ਅਮਰਜੀਤ ਸਿੰਘ ਤੇ ਨਿਰਮਲ ਸਿੰਘ ਗੋਲਡੀ ਵਲੋਂ ਵੀ ਉਪ ਚੇਅਰਮੈਨ ਨੂੰ ਆਪਣੇ ਸੰਦੇਸ਼ ਰਾਹੀਂ ਮੁਬਾਰਕਾਂ ਦਿੱਤੀਆਂ ਗਈਆਂ | ਕਲੱਬ ਦੇ ਪ੍ਰਧਾਨ ਵਲੋਂ ਉਨ੍ਹਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਧੰਨਵਾਦ ਕੀਤਾ | ਬਟਾਲਾ ਅਥਲੈਟਿਕ ਕਲੱਬ ਦੇ ਸਮੂਹ ਟੀਮ ਵਲੋਂ ਉਨ੍ਹਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਸ਼ਹਿਰ ਵਾਸੀਆਂ ਨੂੰ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱ... ਅਗਲੀ ਖ਼ਬਰ ਹੋਣਹਾਰ ਵਿਦਿਆਰਥੀ ਨੂੰ ਬੈਸਟ ਅਥਲੀਟ ਪੁਰਸਕਾਰ ਨਾਲ ਸਨਮਾਨਿਤ ਕੀਤਾ
Ad Position 24