11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੇਂਟ ਕਬੀਰ ਪਬਲਿਕ ਸਕੂਲ 'ਚ 'ਪੰਜਾਬ ਦਿਵਸ' ਮੌਕੇ ਸੱਭਿਆਚਾਰਕ ਸਾਂਝ ਪਾਈ

Ad Position 21
No active advertisement
ਅਜੀਤ ਡੈਸਕ 02-11-2025
ਬਟਾਲਾ, 1 ਨਵੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ-ਸੁਲਤਾਨਪੁਰ ਗੁਰਦਾਸਪੁਰ ਵਿਚ ਪੰਜਾਬ ਦਿਵਸ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਐਸ.ਬੀ. ਨਾਯਰ ਦੀ ਪ੍ਰਧਾਨਗੀ ਹੇਠ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ 7ਵੀਂ ਜਮਾਤ ਦੀ ਵਿਦਿਆਰਥਣ ਸੁਹਾਨਾ ਸਿੰਘ ਨੇ ਪੰਜਾਬ ਦੇ ਇਤਿਹਾਸ ਸੰਬੰਧੀ ਵਿਚਾਰ ਪੇਸ਼ ਕਰਦਿਆਂ ਕੀਤੀ | ਉਪਰੰਤ ਨੌਂਵੀਂ ਜਮਾਤ ਦੀਆਂ ਵਿਦਿਆਰਥਣਾਂ ਆਕਿ੍ਤੀ ਤੇ ਅਵੰਤਿਕਾ ਨੇ ਸਟੇਜੀ ਕਾਰਵਾਈ ਨੂੰ ਅੱਗੇ ਤੋਰਿਆ | ਮਾਂ-ਬੋਲੀ ਪੰਜਾਬੀ ਦੀ ਮਿਠਾਸ ਦਾ ਜ਼ਿਕਰ 7ਵੀਂ ਜਮਾਤ ਦੇ ਵਿਦਿਆਰਥੀ ਗੁਰਅੰਮਿ੍ਤ ਸਿੰਘ ਨੇ ਆਪਣੀ ਕਵਿਤਾ ਰਾਹੀਂ ਕੀਤਾ | ਪੰਜਾਬ ਦੀ ਪਵਿੱਤਰਤਾ, ਰੰਗੀਲੇਪਨ ਤੇ ਲੋਕਾਂ ਦੇ ਦਿ੍ੜ ਸੁਭਾਅ ਨੂੰ ਦਰਸਾਉਂਦੀ ਹੋਈ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਵਿਚ ਸਕਾਰਾਤਮਕ ਸੋਚ ਨੂੰ ਭਰਿਆ | ਪੰਜਾਬੀ ਅਤੇ ਪੰਜਾਬ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਮਧੁਰ ਗੀਤ ਛੇਵੀਂ ਜਮਾਤ ਦੇ ਵਿਦਿਆਰਥੀ ਅਵੰਸ਼ ਗਿੱਲ ਦੁਆਰਾ ਪੇਸ਼ ਕੀਤਾ ਗਿਆ | ਸਕੂਲ ਦੇ ਹਾਊਸ ਬੋਰਡਾਂ ਨੂੰ ਗੁਰਮੁਖੀ ਅੱਖਰਾਂ ਅਤੇ ਪੰਜਾਬ ਦੀਆਂ ਇਤਿਹਾਸਿਕ ਯਾਦਾਂ ਨਾਲ ਸਜਾਇਆ ਗਿਆ | ਪ੍ਰੋਗਰਾਮ ਦੇ ਅੰਤਿਮ ਪੜਾਅ ਵਿਚ ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਸੱਭਿਆਚਾਰਕ ਪੇਸ਼ਕਾਰੀ ਭੰਗੜੇ ਨਾਲ ਪੰਜਾਬੀਆਂ ਦੇ ਰੋਹਬ ਤੇ ਅਣਖੀਲੇ ਸੁਭਾਅ ਨੂੰ ਪ੍ਰਗਟਾਇਆ | ਇਸ ਦੌਰਾਨ ਸਕੂਲ ਪਿ੍ੰਸੀਪਲ ਅਤੇ ਪ੍ਰਬੰਧਕ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੰਜਾਬ ਦਿਵਸ ਲਈ ਮੁਬਾਰਕਬਾਦ ਦਿੱਤੀ | ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਮਿੱਟੀ ਨਾਲ ਜੁੜੇ ਰਹਿਣ ਤੇ ਸੱਭਿਆਚਾਰ ਸਾਂਭੀ ਰੱਖਣ ਦਾ ਸੰਦੇਸ਼ ਵੀ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ ਅਗਲੀ ਖ਼ਬਰ ਨਗਰ ਕੀਰਤਨ 'ਚ 'ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ' ਦੇ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ
Ad Position 24