11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਲਾਕ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ

Ad Position 21
No active advertisement
ਅਜੀਤ ਡੈਸਕ 02-11-2025
ਹਰਚੋਵਾਲ, 1 ਨਵੰਬਰ (ਢਿੱਲੋਂ, ਭਾਮ)- ਖੇਡ ਸਟੇਡੀਅਮ ਖੁਜਾਲਾ ਵਿਚ ਬਲਾਕ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ | ਇਨ੍ਹਾਂ ਖੇਡਾਂ ਵਿਚ ਬੱਚਿਆਂ ਦੀਆਂ ਦੌੜਾਂ, ਨੈਸ਼ਨਲ ਕਬੱਡੀ, ਰੱਸਾਕਸ਼ੀ, ਲੰਬੀ ਛਾਲ, ਖੋ-ਖੋ, ਫੁੱਟਬਾਲ ਤੇ ਕੁਸ਼ਤੀਆਂ ਦੀਆਂ ਖੇਡਾਂ ਬੱਚਿਆਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਖੇਡੀਆਂ ਗਈਆਂ | ਖੇਡ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਬਲਾਕ ਸਿੱਖਿਆ ਅਫ਼ਸਰ ਤਰਸੇਮ ਸਿੰਘ ਰਿਆੜ ਵਿਸ਼ੇਸ਼ ਤੌਰ 'ਤੇ ਪਹੁੰਚੇ | ਬਲਾਕ ਸਿੱਖਿਆ ਅਫ਼ਸਰ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਬੱਚੇ ਜਿੱਥੇ ਪੜ੍ਹਾਈ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹਨ, ਉਥੇ ਖੇਡਾਂ ਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਕਰ ਰਹੇ ਹਨ | ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਵੀ ਦਿੱਤੀ ਜਿਨਾਂ ਦੇ ਬੱਚਿਆਂ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ | ਉਨ੍ਹਾਂ ਕਿਹਾ ਕਿ ਕਾਦੀਆਂ ਬਲਾਕ-1 ਦੀਆਂ ਖੇਡਾਂ ਵਿਚ ਲਗਪਗ 8 ਸੈਂਟਰਾਂ ਦੇ ਬੱਚਿਆਂ ਨੇ ਭਾਗ ਲਿਆ ਹੈ, ਜਿਨਾਂ ਵਿਚ ਸੈਂਟਰ ਭਰਥ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਮੱਲਾਂ ਮਾਰੀਆਂ | ਜੇਤੂ ਰਹੇ ਬੱਚਿਆਂ ਨੂੰ ਤਗਮੇ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਮੰਗਲ ਸਿੰਘ ਖੁਜਾਲਾ, ਗੁਰਵਿੰਦਰ ਸਿੰਘ ਸਿੱਧੂ, ਮਨਦੀਪ ਸਿੰਘ ਘੁੰਮਣ, ਵਰਿੰਦਰ ਸਿੰਘ ਰਿਆੜ, ਬਿਕਰਮਜੀਤ ਸਿੰਘ ਕਬੱਡੀ ਕੋਚ, ਕੁਲਵਿੰਦਰ ਸਿੰਘ ਰਿਆੜ, ਜਗਦੇਵ ਸਿੰਘ, ਹਰਪ੍ਰੀਤ ਸਿੰਘ ਕੁਹਾੜ, ਕੀਮਤੀ ਲਾਲ, ਤਰਸੇਮ ਸਿੰਘ ਜੋਜੜਾ, ਸੰਜੀਵ ਕੁਮਾਰ, ਨਵੀਨ ਕੁਮਾਰ, ਬਰਜਿੰਦਰ ਸਿੰਘ, ਰਾਜਵਿੰਦਰ ਕੌਰ, ਕੰਵਲਜੀਤ ਕੌਰ, ਕੁਲਵੰਤ ਸਿੰਘ, ਹਰਜਿੰਦਰ ਸਿੰਘ, ਕੁਲਬੀਰ ਸਿੰਘ, ਸੁਖਵਿੰਦਰ ਸਿੰਘ ਬੁੱਟਰ, ਗੁਰਪਿੰਦਰ ਸਿੰਘ, ਹਰਮੀਤ ਸਿੰਘ, ਰਗਬੀਰ ਸਿੰਘ, ਅਮਰਿੰਦਰ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰਘ, ਰਜਵੰਤ ਕੌਰ, ਮਨਜੋਤ ਕੌਰ, ਜਤਿੰਦਰ ਕੌਰ, ਸੁਖਵਿੰਦਰ ਕੌਰ, ਨਵੀਨ ਸ਼ਰਮਾ, ਨਵਜੋਤ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਹਰਿੰਦਰ ਕੌਰ, ਹਰਿੰਦਰ ਕੌਰ ਆਦਿ ਸਕੂਲ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦ ਮਿਲੇਨੀਅਮ ਸਕੂਲ ਬਟਾਲਾ 'ਚ ਗਾਇਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ 'ਚ 'ਪੰਜਾਬ ਦਿਵਸ' ਮੌਕੇ ਸੱਭਿਆਚਾਰਕ ਸਾਂਝ ਪਾਈ
Ad Position 24