11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦ ਮਿਲੇਨੀਅਮ ਸਕੂਲ ਬਟਾਲਾ 'ਚ ਗਾਇਨ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 02-11-2025
ਬਟਾਲਾ, 1 ਨਵੰਬਰ (ਸਤਿੰਦਰ ਸਿੰਘ)- ਸਹੋਦਿਆ ਸਕੂਲਜ਼ ਕੰਪਲੈਕਸ ਵਲੋਂ ਆਧਿਆਤਮਿਕ ਗਾਇਨ ਮੁਕਾਬਲੇ ਦ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਚ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਦੀਪ ਜਗਾਉਣ ਉਪਰੰਤ ਹੋਈ | ਵਿਦਿਆਰਥੀਆਂ ਵਲੋਂ ਸੁਰੀਲੇ ਭਜਨ ਗਾ ਕੇ ਸਮਾਗਮ ਨੂੰ ਭਗਤੀਮਈ ਰੰਗ ਵਿਚ ਰੰਗ ਦਿੱਤਾ ਗਿਆ | ਸਹੋਦਿਆ ਸਕੂਲਜ਼ ਕੰਪਲੈਕਸ ਦੇ ਸਾਰੇ ਮੈਂਬਰ ਸਕੂਲਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਹਰ ਪ੍ਰਸਤੁਤੀ ਵਿਚ ਭਾਵਨਾ, ਸੰਗੀਤ ਤੇ ਸਮਰਪਣ ਦੀ ਝਲਕ ਦਿਖਾਈ ਦਿੱਤੀ | ਫੈਸਲਾਕਰਤਾ ਮੰਡਲ ਵਿਚ ਸ੍ਰੀ ਹਰਕਮਲ ਬਾਵਾ ਤੇ ਸ੍ਰੀ ਰਮੇਸ਼ ਭਗਤ ਹਾਜ਼ਰ ਸਨ | ਇਸ ਮੁਕਾਬਲੇ ਵਿਚ ਪਹਿਲਾ ਸਥਾਨ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ, ਦੂਜਾ ਦ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੇ ਤੀਜਾ ਸਥਾਨ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦੇ ਨਾਂਅ ਰਿਹਾ | ਸਮਾਰੋਹ ਦੌਰਾਨ ਜੱਜਾਂ ਨੂੰ ਸਨਮਾਨ ਵਜੋਂ ਟਰਾਫੀਆਂ ਦਿੱਤੀਆਂ ਗਈਆਂ ਤੇ ਜੇਤੂ ਸਕੂਲਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ | ਸਾਰੇ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ ਗਏ | ਦ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਦੇ ਨਿਰਦੇਸ਼ਕ ਸ੍ਰੀ ਵਰੁਣ ਖੋਸਲਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ 'ਸੰਗੀਤ ਰੂਹ ਦੀ ਭਾਸ਼ਾ ਹੈ, ਇਹ ਸਾਨੂੰ ਏਕਤਾ, ਪਿਆਰ ਤੇ ਸ਼ਾਂਤੀ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ' | ਪਿ੍ੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਆਧਿਆਤਮਿਕਤਾ ਤੇ ਕਲਾ ਦੋਹਾਂ ਪ੍ਰਤੀ ਗਹਿਰਾ ਰੁਝਾਨ ਹੋਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਰਾਸ਼ਟਰੀ ਏਕਤਾ ਦਿਵਸ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਬਲਾਕ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ
Ad Position 24