11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਰਾਸ਼ਟਰੀ ਏਕਤਾ ਦਿਵਸ ਸੰਬੰਧੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 02-11-2025
ਬਟਾਲਾ, 1 ਨਵੰਬਰ (ਸਤਿੰਦਰ ਸਿੰਘ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਰਾਸ਼ਟਰੀ ਏਕਤਾ ਦਿਵਸ ਦੇ ਸੰਬੰਧ ਵਿਚ ਸਥਾਨਕ ਪੁਲਿਸ ਸਟੇਸ਼ਨ ਦੇ ਸਹਿਯੋਗ ਨਾਲ ਇਕ ਸੈਮੀਨਾਰ ਕੀਤਾ ਗਿਆ, ਜਿਸ ਵਿਚ ਪੁਲਿਸ ਵਿਭਾਗ ਤੋਂ ਏ.ਐੱਸ.ਆਈ. ਕੁਲਵਿੰਦਰ ਸਿੰਘ, ਮੁੱਖ ਮੁਨਸ਼ੀ ਥਾਣਾ ਕਾਦੀਆਂ ਲਵਪ੍ਰੀਤ ਸਿੰਘ, ਹਵਲਦਾਰ ਬਲਜੀਤ ਸਿੰਘ, ਕੰਪਿਊਟਰ ਆਪਰੇਟਰ ਮਨਜਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਭ ਤੋਂ ਪਹਿਲਾਂ ਰਾਸ਼ਟਰੀ ਏਕਤਾ ਨੂੰ ਸਮਰਪਿਤ ਇਕ ਮੈਰਾਥਨ ਦੌੜ ਲਗਾਈ ਗਈ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ | ਸਕੂਲ ਕਮੇਟੀ ਦੇ ਪ੍ਰਧਾਨ ਰੋਬਨਪ੍ਰੀਤ ਸਿੰਘ ਸੰਧੂ, ਮੈਨਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ, ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਤੇ ਪੁਲਿਸ ਵਿਭਾਗ ਵਲੋਂ ਆਏ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਸੀ ਭਾਈਚਾਰਾ ਮਜ਼ਬੂਤ ਕਰਨ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਦਾ ਪ੍ਰਣ ਦਿ੍ੜ ਕਰਵਾਇਆ | ਮੈਰਾਥਨ ਦੌੜ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਸਰਟੀਫਿਕੇਟ ਵੀ ਦਿੱਤੇ ਗਏ | ਇਸ ਮੌਕੇ ਕੋਆਰਡੀਨੇਟਰ ਕਵਲਜੀਤ ਕੌਰ, ਸੁਖਜੀਤ ਕੌਰ, ਨਵਦੀਪ ਕੌਰ, ਪਰਮਵੀਰ ਕੌਰ, ਡੀ.ਪੀ. ਜਸਬੀਰ ਸਿੰਘ, ਸਲੀਮ ਅਹਿਮਦ, ਜਫਰ ਨਦੀਮ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ 'ਖੇਡਾਂ ਰਿਆੜਕੀ ਦੀਆਂ' ਦੇ ਦੂਜੇ ਦਿਨ ਹਾਕੀ ਤੇ ਵਾਲੀਬਾਲ ਦੇ ਹੋਏ ਗਹਿਗੱਚ ਮੁਕਾਬਲੇ ਅਗਲੀ ਖ਼ਬਰ ਦ ਮਿਲੇਨੀਅਮ ਸਕੂਲ ਬਟਾਲਾ 'ਚ ਗਾਇਨ ਮੁਕਾਬਲੇ ਕਰਵਾਏ
Ad Position 24