ਕਲਾਨੌਰ, 1 ਨਵੰਬਰ (ਪੁਰੇਵਾਲ)- ਤਰਨ ਤਾਰਨ ਵਿਖੇ ਆਗਾਮੀ ਦਿਨਾਂ 'ਚ ਹੋ ਰਹੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ: ਹਰਮੀਤ ਸਿੰਘ ਸੰਧੂ ਪੂਰੀ ਸ਼ਾਨ ਨਾਲ ਵੱਡੀ ਜਿੱਤ ਦਰਜ ਕਰ ਕੇ ਇਤਿਹਾਸ ਸਿਰਜਨਗੇ | ਹਲਕਾ ਤਰਨ ਤਾਰਨ ਦੇ ਪਿੰਡ ਚੀਮਾ ਖੁਰਦ ਵਿਖੇ 'ਆਪ' ਵਰਕਰ ਤੇ ਸਾ. ਸਰਪੰਚ ਕੰਵਲਜੀਤ ਸਿੰਘ ਦੀ ਅਗਵਾਈ 'ਚ ਚੋਣ ਪ੍ਰਚਾਰ ਕਰ ਰਹੇ ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਸ: ਰਣਜੇਤ ਸਿੰਘ ਬਾਠ ਝੰਗੀ ਨੇ ਗੱਲਬਾਤ ਦੌਰਾਨ ਦਾਅਵਾ ਕਰਦਿਆਂ ਕਿਹਾ ਕਿ ਜਿੰਨਾ ਵਿਕਾਸ 'ਆਪ' ਨੇ ਪੰਜਾਬ 'ਚ ਕਰਵਾਇਆ ਹੈ, ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ | ਉਨ੍ਹਾਂ ਕਿਹਾ ਕਿ 'ਆਪ' ਨੇ ਪੰਜਾਬ ਵਾਸੀਆਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਦੇ ਨਾਲ-ਨਾਲ ਨਵੇਂ ਕੰਮ ਵੀ ਲੋਕ ਹਿੱਤ 'ਚ ਸ਼ੁਰੂ ਕਰ ਕੇ ਲੋਕਾਂ ਦਾ ਦਿਲ ਜਿੱਤਿਆ ਹੈ | ਚੇਅ. ਬਾਠ ਝੰਗੀ ਨੇ ਕਿਹਾ ਕਿ ਉਹ ਪਿੰਡ ਚੀਮਾ ਖੁਰਦ 'ਚ ਘਰੋ-ਘਰੀ ਚੋਣ ਪ੍ਰਚਾਰ ਦੌਰਾਨ ਪਹੁੰਚੇ ਹਨ ਤੇ ਲੋਕ ਰਾਇ ਦੌਰਾਨ ਲੋਕਾਂ ਦਾ ਰੁਝਾਨ 'ਆਪ' ਉਮੀਦਵਾਰ ਦੇ ਹੱਕ 'ਚ ਸਾਹਮਣੇ ਆਇਆ ਹੈ | ਇਸ ਮੌਕੇ ਭੁਪਿੰਦਰ ਸਿੰਘ ਸਾਬਾ ਬਾਠ, ਸੁਖਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਸਮਸ਼ੇਰ ਸਿੰਘ, ਬਲਦੇਵ ਸਿੰਘ, ਗੁਰਮੁੱਖ ਸਿੰਘ, ਮਹਿੰਦਰ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ, ਨਵਤੇਜ ਸਿੰਘ, ਜਗੀਰ ਸਿੰਘ, ਜੋਗਿੰਦਰ ਸਿੰਘ ਵਲੋਂ ਵੀ ਚੋਣ ਪ੍ਰਚਾਰ 'ਚ ਹਿੱਸਾ ਪਾਇਆ ਜਾ ਰਿਹਾ ਹੈ |