ਤਿੱਬੜ, 1 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)- ਭਾਈ ਗੁਰਦੇਵ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਹੇਠ ਗਿਆਨ ਮਾਨ ਸਿੰਘ ਝੌਰ ਦੀ ਯਾਦ ਨੰੂ ਤਾਜ਼ਾ ਕਰਦਿਆਂ 18ਵਾਂ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਸਮਾਗਮ ਵਿਚ ਸਿੱਖ ਕੌਮ ਦੇ ਮਹਾਨ ਕੀਰਤਨੀ ਜਥਿਆਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੰੂ ਗੁਰਬਾਣੀ ਨਾਲ ਜੋੜਿਆ | ਇਸ ਸਾਲ ਦਾ ਐਵਾਰਡ ਗਲੋਬਲ ਸਿੱਖ ਸੰਸਥਾ ਦੇ ਭਾਈ ਅਮਰਪ੍ਰੀਤ ਸਿੰਘ ਨੰੂ ਦਿੱਤਾ ਗਿਆ | ਇਸ ਮੌਕੇ ਭਾਈ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਭਾਈ ਗੁਰਦੇਵ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੰੂ ਇਹ ਐਵਾਰਡ ਦਿੱਤਾ | ਭਾਈ ਗੁਰਦੇਵ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਨੇ ਕਿਹਾ ਕਿ ਗਿਆਨੀ ਮਾਨ ਸਿੰਘ ਝੌਰ ਦੀ ਯਾਦ 'ਚ ਸ਼ੁਰੂ ਕੀਤਾ ਐਵਾਰਡ ਪਹਿਲੀ ਵਾਰ ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਬਚਾਉਣ ਤੇ ਹੜ੍ਹ ਪੀੜਤਾਂ ਦੀ ਹਰੇਕ ਤਰੀਕੇ ਨਾਲ ਮਦਦ ਕਰਨ ਵਾਲੀ ਸੰਸਥਾ ਗਲੋਬਲ ਸਿੱਖ ਦੇ ਭਾਈ ਅਮਰਪ੍ਰੀਤ ਸਿੰਘ ਨੰੂ ਦਿੱਤਾ ਗਿਆ ਹੈ | ਇਹ ਐਵਾਰਡ ਹਰ ਸਾਲ ਵਧੀਆ ਕੰਮ ਕਰਨ ਵਾਲਿਆਂ ਨੰੂ ਦਿੱਤਾ ਜਾਵੇਗਾ | ਇਸ ਮੌਕੇ ਭਾਈ ਇੰਦਰਪਾਲ ਸਿੰਘ ਨੌਜਵਾਨ ਆਗੂ ਸਾਡਾ ਪੰਜਾਬ ਫੈਡਰੇਸ਼ਨ ਤੇ ਪੰਜਾਬ ਪ੍ਰਧਾਨ ਕਿਸਾਨ ਯੂਨੀਅਨ ਚੜੂਨੀ, ਭਾਈ ਜਤਿੰਦਰ ਸਿੰਘ, ਗਗਨ ਸਿੰਘ ਆਟੋ ਵਾਲੇ, ਭਾਈ ਸਰਬਜੀਤ ਸਿੰਘ, ਭਾਈ ਹਰਮੀਤ ਸਿੰਘ ਲੱਕੀ ਧਾਰੀਵਾਲ, ਭਾਈ ਅਜੀਤ ਸਿੰਘ ਨਿਸ਼ਕਾਮ ਕੀਰਤਨੀ ਜਥਾ, ਸੰਧੂ ਫੋਟੋਗ੍ਰਾਫਰ, ਮੰਨੂ ਝੌਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਪਿੰਡ ਵਾਸੀ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |