11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਖਾੜੇ ’ਚ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੀਕਸ਼ਿਤ ਠਾਕੁਰ ਦਾ ਸ਼ਾਨਦਾਰ ਸਵਾਗਤ ਅਤੇ ਸਨਮਾਨ

ਪਠਾਨਕੋਟ, 11 ਅਗਸਤ (ਆਸ਼ੀਸ਼ ਸ਼ਰਮਾ)-ਪਿੰਡ ਚੱਕ ਮਾਧੋ ਸਿੰਘ ਦੇ ਪ੍ਰਸਿੱਧ ਅਖਾੜੇ ’ਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਦੀਕਸ਼ਿਤ ਠਾਕੁਰ ਦੇ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਹ ਸਮਾਗਮ ਪਿੰਡ ਦੇ ਸਰਪੰਚ ਠਾਕੁਰ ਰਾਜੇਂਦਰ ਸਿੰਘ (ਰਾਜੂ) ਤੇ ਅਖਾੜਾ ਪ੍ਰਧਾਨ ਕੁਲਦੀਪ ਸਿੰਘ (ਰੰਜੂ) ਦੀ ਅਗਵਾਈ ਹੇਠ ਕਰਵਾਇਆ ਗਿਆ ।

Ad Position 21
No active advertisement
ਅਜੀਤ ਡੈਸਕ 12-08-2026
ਪਠਾਨਕੋਟ, 11 ਅਗਸਤ (ਆਸ਼ੀਸ਼ ਸ਼ਰਮਾ)-ਪਿੰਡ ਚੱਕ ਮਾਧੋ ਸਿੰਘ ਦੇ ਪ੍ਰਸਿੱਧ ਅਖਾੜੇ ’ਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਦੀਕਸ਼ਿਤ ਠਾਕੁਰ ਦੇ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਹ ਸਮਾਗਮ ਪਿੰਡ ਦੇ ਸਰਪੰਚ ਠਾਕੁਰ ਰਾਜੇਂਦਰ ਸਿੰਘ (ਰਾਜੂ) ਤੇ ਅਖਾੜਾ ਪ੍ਰਧਾਨ ਕੁਲਦੀਪ ਸਿੰਘ (ਰੰਜੂ) ਦੀ ਅਗਵਾਈ ਹੇਠ ਕਰਵਾਇਆ ਗਿਆ । ਅਖਾੜੇ ਦੇ ਪਹਿਲਵਾਨਾਂ ਤੇ ਅਹੁਦੇਦਾਰਾਂ ਨੇ ਪਹਿਲਾਂ ਦੀਕਸ਼ਿਤ ਠਾਕੁਰ ਦੇ ਹਾਰ ਪਾਏ ਤੇ ਬਾਅਦ ਵਿਚ ਰਵਾਇਤੀ ਗੁਰਜ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ । ਅਖਾੜਾ ਅਹੁਦੇਦਾਰਾਂ ਅਤੇ ਪਹਿਲਵਾਨਾਂ ਨੇ ਕਿਹਾ ਕਿ ਇਲਾਕੇ ਵਿਚ ਖੇਡਾਂ ਅਤੇ ਯੂਥ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ । ਉਨ੍ਹਾਂ ਉਮੀਦ ਪ੍ਰਗਟਾਈ ਕਿ ਦੀਕਸ਼ਿਤ ਠਾਕੁਰ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਚੁੱਕਣਗੇ ਤੇ ਖੇਡ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਵਿਚ ਅਹਿਮ ਯੋਗਦਾਨ ਪਾਉਣਗੇ । ਇਸ ਮੌਕੇ ਨਵ ਨਿਯੁਕਤ ਯੁਵਾ ਮੋਰਚਾ ਪ੍ਰਧਾਨ ਦੀਕਸ਼ਿਤ ਠਾਕੁਰ ਨੇ ਕਿਹਾ ਕਿ ਨੌਜਵਾਨਾਂ ਅਤੇ ਖੇਡ ਪ੍ਰਤਿਭਾਵਾਂ ਨੂੰ ਹੱਲਾਸ਼ੇਰੀ ਦੇਣ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ । ਇਸ ਸਨਮਾਨ ਲਈ ਉਨ੍ਹਾਂ ਸਰਪੰਚ, ਅਖਾੜਾ ਕਮੇਟੀ ਅਤੇ ਸਾਰੇ ਪਹਿਲਵਾਨਾਂ ਦਾ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਅਖਾੜਾ ਕੋਚ ਬਾਬੂਰਾਮ ਸਿੰਘ ਪਠਾਨੀਆ, ਪੰਜਾਬ ਕੇਸਰੀ ਮਿੰਦਾ ਪਹਿਲਵਾਨ, ਹਿਮਾਚਲ ਕੇਸਰੀ ਸੋਨੂੰ ਪਹਿਲਵਾਨ, ਸੁਨੀ ਪਹਿਲਵਾਨ, ਮਾਮੂਨ ਮੰਡਲ ਦੇ ਪ੍ਰਧਾਨ ਅਮਨ ਵਰਮਾ, ਠਾਕੁਰ ਈਸ਼ਾਨ ਪਠਾਨੀਆ, ਰਾਜ ਸਿੰਘ, ਸਚਿਨ ਸ਼ਰਮਾ ਅਤੇ ਤਰਸੇਮ ਸਿੰਘ ਸਮੇਤ ਹੋਰ ਪਹਿਲਵਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਲਮੀਣੀ ਸਟੇਡੀਅਮ ਦੇ 1 ਕਿਲੋਮੀਟਰ ਘੇਰੇ ’ਚ ਡਰੋਨ ਉਡਾਉਣ ’ਤੇ ਪਾਬੰਦੀ ਅਗਲੀ ਖ਼ਬਰ ਵਿਦਿਆਰਥੀ ਮਿਹਨਤ ਕਰਕੇ ਮੁਕਾਮ ਹਾਸਲ ਕਰਨ-ਮਾਸਟਰ ਰਮਨ ਗੋਇਲ
Ad Position 24