ਵਿਦਿਆਰਥੀ ਮਿਹਨਤ ਕਰਕੇ ਮੁਕਾਮ ਹਾਸਲ ਕਰਨ-ਮਾਸਟਰ ਰਮਨ ਗੋਇਲ
ਘਰੋਟਾ, 11 ਅਗਸਤ (ਸੰਜੀਵ ਗੁਪਤਾ)-ਵਿਦਿਆਰਥੀਆਂ ਨੂੰ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਆਪਣੀ ਜ਼ਿੰਦਗੀ ’ਚ ਸਪੱਸ਼ਟ ਟੀਚਾ ਤੈਅ ਕਰਕੇ ਉਸ ਨੂੰ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਇਹ ਗੱਲ ਸਮਾਜ ਸੇਵੀ ਮਾਸਟਰ ਰਮਨ ਗੋਇਲ ਨੇ ਪਿੰਡ ਜੰਗਲ ਭਵਾਨੀ ਵਿਖੇ ਕਹੀ।
ਘਰੋਟਾ, 11 ਅਗਸਤ (ਸੰਜੀਵ ਗੁਪਤਾ)-ਵਿਦਿਆਰਥੀਆਂ ਨੂੰ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਆਪਣੀ ਜ਼ਿੰਦਗੀ ’ਚ ਸਪੱਸ਼ਟ ਟੀਚਾ ਤੈਅ ਕਰਕੇ ਉਸ ਨੂੰ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਇਹ ਗੱਲ ਸਮਾਜ ਸੇਵੀ ਮਾਸਟਰ ਰਮਨ ਗੋਇਲ ਨੇ ਪਿੰਡ ਜੰਗਲ ਭਵਾਨੀ ਵਿਖੇ ਕਹੀ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਤੇ ਆਪਣਾ ਕੀਮਤੀ ਸਮਾਂ ਰੋਜ਼ਾਨਾ ਪੜ੍ਹਾਈ ਤੇ ਚੰਗੇ ਕੰਮਾਂ ’ਚ ਲਗਾਉਣਾ ਚਾਹੀਦਾ ਹੈ। ਰੋਜ਼ਾਨਾ ਕੀਤੀ ਛੋਟੀ-ਛੋਟੀ ਮਿਹਨਤ ਹੀ ਭਵਿੱਖ ਵਿਚ ਵੱਡੀ ਸਫਲਤਾ ਦਾ ਕਾਰਨ ਬਣਦੀ ਹੈ। ਮਾਸਟਰ ਰਮਨ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ, ਨਸ਼ਿਆਂ ਤੋਂ ਦੂਰ ਰਹਿਣ ਤੇ ਚੰਗੇ ਵਿਚਾਰਾਂ ਨਾਲ ਆਪਣਾ ਭਵਿੱਖ ਸੁਨਹਿਰਾ ਬਣਾਉਣ।