15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬੱਚਿਆਂ ਵਲੋਂ 'ਰਾਸ਼ਟਰੀ ਏਕਤਾ ਦਿਵਸ' ਰੈਲੀ 'ਚ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 05-11-2025
ਕਲਾਨੌਰ, 4 ਨਵੰਬਰ (ਪੁਰੇਵਾਲ)-ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੇਅਰਮੈਨ ਸ: ਅਜੀਤ ਸਿੰਘ ਮੱਲ੍ਹੀ, ਸੁਖਜੀਤ ਕੌਰ ਮੱਲ੍ਹੀ, ਅਮਰਿੰਦਰ ਸਿੰਘ ਮੱਲ੍ਹੀ, ਸੁਪ੍ਰੀਤ ਕੌਰ ਮੱਲ੍ਹੀ, ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਦੀ ਰਹਿਨੁਮਾਈ ਅਤੇ ਅਧਿਆਪਕ ਯਸ਼ਪਾਲ ਸਕਲਾਨੀ ਤੇ ਗੁਰਮੁੱਖ ਸਿੰਘ ਦੀ ਯੋਗ ਅਗਵਾਈ 'ਚ ਸਕੂਲ ਦੇ ਵਿਦਿਆਰਥੀਆਂ ਨੇ 'ਰਾਸ਼ਟਰੀ ਏਕਤਾ ਦਿਵਸ' ਰੈਲੀ 'ਚ ਹਿੱਸਾ ਲਿਆ | ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਟੀਮ ਵਲੋਂ ਰਾਸ਼ਟਰੀ ਏਕਤਾ ਦਿਵਸ ਮੌਕੇ 'ਤੇ ਰਾਸ਼ਟਰੀ ਏਕਤਾ ਦਿਵਸ ਦੇ ਨਾਅਰੇ ਹੇਠ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਕ ਰੈਲੀ ਕੀਤੀ ਗਈ ਜਿਸ 'ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ਕਲਾਨੌਰ ਦੇ 60 ਵਿਦਿਆਰਥੀਆਂ ਨੇ ਭਾਗ ਲਿਆ | ਰੈਲੀ 'ਚ ਸਕੂਲ ਵਿਦਿਆਰਥੀਆਂ ਨੇ ਕਲਾਨੌਰ ਪੁਲਿਸ ਸਟੇਸ਼ਨ ਤੋਂ ਟੀ-ਪੁਆਇੰਟ ਤੱਕ ਮੈਰਾਥਨ ਦੌੜ ਕਰ ਕੇ ਰਾਸ਼ਟਰੀ ਏਕਤਾ ਦਿਵਸ ਦੇ ਬੈਨਰ ਹੇਠ ਨੌਜਵਾਨ ਤੇ ਵਿਦਿਆਰਥੀਆਂ ਨੂੰ ਇਕਜੁੱਟ ਰਹਿਣ ਤੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਚੇਅਰਮੈਨ ਸ: ਅਜੀਤ ਸਿੰਘ ਮੱਲ੍ਹੀ ਵਲੋਂ ਵੀ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਟੀਮ ਦਾ ਧੰਨਵਾਦ ਕੀਤਾ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਇਕਜੁੱਟ ਹੋ ਕੇ ਪੜ੍ਹਾਈ ਕਰਨ, ਮਿਹਨਤ ਕਰਨ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਆ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਨਾਥਪੁਰ ਵਿਖੇ ਜਾਗੂਰਕਤਾ ਕੈਂਪ
Ad Position 24