15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-11-2025
ਗੁਰਦਾਸਪੁਰ, 4 ਨਵੰਬਰ (ਪੰਕਜ ਸ਼ਰਮਾ)-ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਸਵ: ਇੰਸਪੈਕਟਰ ਦਲਵਿੰਦਰ ਕੁਮਾਰ ਲਾਲਾ ਦੇ 65ਵੇਂ ਜਨਮ ਦਿਵਸ ਮੌਕੇ ਪਰਿਵਾਰ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਮੁਹੱਲਾ ਇਸਲਾਮਾਬਾਦ ਵਿਖੇ ਲਗਵਾਇਆ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵਿਸ਼ੇਸ਼ ਮਹਿਮਾਨ ਪਹੁੰਚੇ | ਜਦ ਕਿ ਐੱਸ.ਪੀ. ਇਨਵੈਸਟੀਗੇਸ਼ਨ ਦਵਿੰਦਰ ਕੁਮਾਰ ਨੇ ਵੀ ਇਸ ਪ੍ਰੋਗਰਾਮ ਦੇ ਵਿਚ ਸ਼ਿਰਕਤ ਕੀਤੀ | ਕੈਂਪ ਗੁਰਦਾਸਪੁਰ ਦੀ ਰੇਲਵੇ ਰੋਡ ਸਥਿਤ ਆਰ.ਪੀ. ਅਰੋੜਾ ਮੈਡੀਸਿਟੀ ਹਸਪਤਾਲ ਦੇ ਮਾਹਿਰ ਡਾ: ਰਾਜਨ ਅਰੋੜਾ ਦੀ ਟੀਮ ਵਲੋਂ ਸਰਸਵਤੀ ਸਕੂਲ ਗੁਰਦਾਸਪੁਰ ਮੁਹੱਲਾ ਇਸਲਾਮਾਬਾਦ ਵਿਖੇ ਲਗਾਇਆ ਗਿਆ, ਜਿਸ ਵਿਚ ਕਰੀਬ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਪੰਜਾਬ ਪੁਲਿਸ ਦੇ ਐੱਸ.ਪੀ. ਇਨਵੈਸਟੀਗੇਸ਼ਨ ਦਵਿੰਦਰ ਕੁਮਾਰ ਨੇ ਵੀ ਪਰਿਵਾਰ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਆਰ.ਪੀ. ਅਰੋੜਾ ਹਸਪਤਾਲ ਦੇ ਮਾਹਿਰ ਡਾ: ਰਾਜਨ ਅਰੋੜਾ ਨੇ ਦੱਸਿਆ ਕਿ ਕੈਂਪ ਵਿਚ ਕਰੀਬ 20 ਪ੍ਰਤੀਸ਼ਤ ਮਰੀਜ਼ ਚਿੱਟੇ ਮੋਤੀਏ ਦੇ ਮਰੀਜ਼ ਨਿਕਲੇ ਹਨ, ਜਿਨ੍ਹਾਂ ਦਾ ਆਪ੍ਰੇਸ਼ਨ ਵੀ ਕੀਤਾ ਜਾਵੇਗਾ ਅਤੇ ਬੱਚਿਆਂ ਸਮੇਤ ਬਜ਼ੁਰਗਾਂ ਦੀ ਰੁਟੀਨ ਚੈੱਕਅਪ ਕੀਤਾ ਗਿਆ | ਜਿਨ੍ਹਾਂ ਨੂੰ ਮੌਕੇ 'ਤੇ ਹੀ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਰਾਜ ਕੁਮਾਰ, ਹਰਵਿੰਦਰ ਸੋਨੀ, ਗੋਪਾਲ ਕਿ੍ਸ਼ਨ, ਰਜਿੰਦਰ ਨੰਦਾ, ਐਡਵੋਕੇਟ ਮਨੀਸ਼ ਕੁਮਾਰ, ਐਡਵੋਕੇਟ ਲਲਿਤ ਕੁਮਾਰ, ਹਿਤੇਸ਼ ਕੁਮਾਰ, ਰਾਹੁਲ ਮਹਾਜਨ, ਨਿਖਿਲ ਮਹਾਜਨ, ਰਿੰਕੂ ਗਰੋਵਰ, ਵਰਿੰਦਰ ਸਮਿਆਲ, ਜਤਿੰਦਰ ਔਲਖ, ਹਰੀਸ਼ ਕੱਕੜ, ਵਿਸ਼ਾਲ ਕਾਲੀਆ, ਵਿਕਰਮ ਸ਼ਰਮਾ, ਰਜਤ ਕਾਲੀਆ, ਅਨਿਲ ਕਾਲੀਆ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਲਈ ਲਗਾਇਆ ਕੈਂਪ ਅਗਲੀ ਖ਼ਬਰ ਬੱਚਿਆਂ ਵਲੋਂ 'ਰਾਸ਼ਟਰੀ ਏਕਤਾ ਦਿਵਸ' ਰੈਲੀ 'ਚ ਸ਼ਮੂਲੀਅਤ
Ad Position 24