17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਲਖਵਿੰਦਰ ਸਿੰਘ ਮਰੜ ਕੁਲ ਹਿੰਦ ਕਿਸਾਨ ਸਭਾ ਦੇ ਬਣੇ ਪ੍ਰਧਾਨ-ਧੀਰ ਸਿੰਘ ਸਿੱਧੂ ਬਣੇ ਜਨਰਲ ਸਕੱਤਰ

Ad Position 21
No active advertisement
ਅਜੀਤ ਡੈਸਕ 05-11-2025
ਗੁਰਦਾਸਪੁਰ, 4 ਨਵੰਬਰ (ਚੱਕਰਾਜਾ)-ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ ਅਜਲਾਸ ਬੱਲ ਕੰਪਲੈਕਸ ਦੀਨਾਨਗਰ ਵਿਖੇ ਅਜੀਤ ਸਿੰਘ ਤਾਰਾਗੜ੍ਹ ਤੇ ਹਰਦੀਪ ਸਿੰਘ ਤਲਵੰਡੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ | ਨਰਿੰਦਰ ਸਿੰਘ ਰੰਧਾਵਾ ਵਲੋਂ ਅਜਲਾਸ ਦੀ ਕਾਰਵਾਈ ਆਰੰਭ ਕਰਨ ਤੋਂ ਬਾਅਦ ਕਸ਼ਮੀਰ ਸਿੰਘ ਵਲੋਂ ਤਿੰਨ ਸਾਲਾ ਦੀ ਰਿਪੋਰਟ ਪੇਸ਼ ਕੀਤੀ ਗਈ | ਉਪਰੰਤ ਕਿਸਾਨ ਸਭਾ ਨੰੂ ਮਜ਼ਬੂਤ ਕਰਨ ਸਬੰਧੀ ਸਵਰਨ ਸਿੰਘ, ਪ੍ਰੋ: ਗੁਰਦਿਆਲ ਸਿੰਘ, ਧੀਰ ਸਿੰਘ ਸਿੱਧੂ, ਮਨਜੀਤ ਸਿੰਘ ਆਦਿ ਵਲੋਂ ਵਿਚਾਰ ਵਟਾਂਦਰੇ ਤੋਂ ਬਾਅਦ ਸਮੂਹ ਆਗੂਆਂ ਵਲੋਂ ਸਰਵਸੰਮਤੀ ਨਾਲ ਸਭਾ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਲਖਵਿੰਦਰ ਸਿੰਘ ਮਰੜ ਨੰੂ ਪ੍ਰਧਾਨ ਚੁਣਿਆ ਗਿਆ | ਜਦੋਂ ਕਿ ਧੀਰ ਸਿੰਘ ਸਿੱਧੂ ਨੰੂ ਜਨਰਲ ਸਕੱਤਰ, ਨਰਿੰਦਰ ਸਿੰਘ ਰੰਧਾਵਾ ਨੰੂ ਸੀਨੀਅਰ ਮੀਤ ਪ੍ਰਧਾਨ, ਅਜੀਤ ਸਿੰਘ ਨੰੂ ਵਿੱਤ ਸਕੱਤਰ, ਹਰਦੀਪ ਸਿੰਘ ਤੇ ਸਵਰਨ ਸਿੰਘ ਨੰੂ ਮੀਤ ਪ੍ਰਧਾਨ, ਸੁਲੱਖਣ ਸਿੰਘ ਮੱਲਿਆਂਵਾਲ ਨੰੂ ਮੀਤ ਪ੍ਰਧਾਨ, ਕਸ਼ਮੀਰ ਸਿੰਘ ਨੰੂ ਜਾਇੰਟ ਸਕੱਤਰ, ਮਨਜੀਤ ਸਿੰਘ, ਵੀਰ ਸਿੰਘ ਤੇ ਅਮਰਜੀਤ ਸਿੰਘ ਨੰੂ ਸਕੱਤਰ ਚੁਣਨ ਤੋਂ ਇਲਾਵਾ ਨਰਿੰਦਰ ਸਿੰਘ, ਹਰਭਜਨ ਸਿੰਘ ਬਟਾਲਾ, ਸੁਰਿੰਦਰ ਸਿੰਘ, ਦੇਸਰਾਜ, ਪ੍ਰਸ਼ੋਤਮ ਸਿੰਘ ਮਨਹਾਸ, ਮਨਜੀਤ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ, ਜਗਦੀਪ ਸਿੰਘ, ਜੁਗਲ ਕਿਸ਼ੋਰ, ਪ੍ਰੋ: ਗੁਰਦਿਆਲ ਸਿੰਘ ਸਾਰੇ ਕਾਰਜਕਾਰਨੀ ਮੈਂਬਰ ਅਤੇ ਕਾ: ਮੋਹਨ ਸਿੰਘ ਚੌਹਾਨ ਸਰਪ੍ਰਸਤ ਚੁਣੇ ਗਏ | ਇਸ ਮੌਕੇ ਡਾ: ਨਵਤੇਜ ਸਿੰਘ, ਨਿਰਮਲ ਸਿੰਘ, ਜਨਕ ਰਾਜ, ਮੁਰਾਰੀ ਲਾਲ ਸ਼ਰਮਾ, ਹਰਦੀਪ ਸਿੰਘ ਆਦਿ ਹਾਜ਼ਰ ਸਨ |
4ਜੀਆਰਪੀ16
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
Ad Position 24