ਪਠਾਨਕੋਟ, 21 ਨਵੰਬਰ (ਸੰਧੂ)-ਏ.ਐਂਡ.ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਰੁਣ ਗੁਪਤਾ ਦੀ ਧੀ ਅਨੁਸ਼ਾ ਮਹਾਜਨ ਨੇ ਨੀਟ 2024-25 ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ | ਇਹ ਵਿਦਿਆਰਥਣ ਹੁਣ ਸ੍ਰੀ ਗੁਰੂ ਰਾਮਦਾਸ ਕਾਲਜ ਅੰਮਿ੍ਤਸਰ ਤੋਂ ਆਪਣੀ ਸਿਖਲਾਈ ਪੂਰੀ ਕਰਕੇ ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰੇਗੀ | ਇਸ ਵਿਸ਼ੇਸ਼ ਮੌਕੇ ਸਕੂਲ ਦੇ ਪ੍ਰਧਾਨ ਅਕਸ਼ੈ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ ਅਤੇ ਪਿ੍ੰਸੀਪਲ ਡਾ: ਹਿਤਾਂਸ਼ੂ ਕੁਮਾਰ ਨੇ ਵਿਦਿਆਰਥਣ ਦੇ ਸਫਲ ਯਤਨਾਂ ਦੀ ਸ਼ਲਾਘਾ ਕੀਤੀ, ਉਸ ਨੂੰ ਮਠਿਆਈਆਂ ਭੇਟ ਕੀਤੀਆਂ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |