ਪਠਾਨਕੋਟ 21 ਨਵੰਬਰ (ਵਿਨੋਦ)-ਪਠਾਨਕੋਟ ਪੁਲਿਸ ਨੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ 5.87 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਥਾਣਾ ਡਵੀਜ਼ਨ ਨੰਬਰ-ਦੋ ਦੇ ਏ.ਐਸ.ਆਈ. ਹਰਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਕਿ ਜਦੋਂ ਉਹ ਗਲੀ ਓਾਕਾਰ ਸਿੰਘ ਨਗਰ ਪਹੁੰਚੇ ਤਾਂ ਉਨ੍ਹਾਂ ਨੂੰ ਦੋ ਵਿਅਕਤੀ ਸਕੂਟਰੀ 'ਤੇ ਸਵਾਰ ਮਿਲੇ ਤੇ ਸ਼ੱਕ ਦੇ ਆਧਾਰ 'ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਸਕੂਟਰੀ ਦੀ ਡਿੱਕੀ ਵਿਚੋਂ 5.87 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪਰਵੀਨ ਕੁਮਾਰ ਉਰਫ਼ ਲੱਬਾ ਪੁੱਤਰ ਸੁਭਾਸ਼ ਚੰਦਰ ਮੁਹੱਲਾ ਘਰਥੋਲੀ ਪਠਾਨਕੋਟ ਤੇ ਰਜਤ ਕੁਮਾਰ ਪੁੱਤਰ ਮੋਹਨ ਲਾਲ ਪਿੰਡ ਬਹਾਦਰ ਲਾੜੀ ਦੇ ਰੂਪ ਵਿਚ ਹੋਈ ਹੈ ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-ਦੋ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |