17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਗਰੋਹਾ ਧਾਮ ਲਈ ਪਠਾਨਕੋਟ ਤੋਂ ਨਿਯਮਤ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ

ਪਠਾਨਕੋਟ, 17 ਅਗਸਤ (ਸੰਧੂ)-ਅਗਰਵਾਲ ਸਭਾ ਪਠਾਨਕੋਟ ਵਲੋਂ ਅਗਰਵਾਲ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰੇਮ ਗਰਗ ਦੀ ਪ੍ਰਧਾਨਗੀ ਹੇਠ ਅਗਰਵਾਲ ਭਵਨ ਵਿਖੇ ਕਰਵਾਈ ਗਈ । ਇਸ ਮੌਕੇ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਅਸ਼ਵਨੀ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ।

Ad Position 21
No active advertisement
ਅਜੀਤ ਡੈਸਕ 18-08-2026
ਪਠਾਨਕੋਟ, 17 ਅਗਸਤ (ਸੰਧੂ)-ਅਗਰਵਾਲ ਸਭਾ ਪਠਾਨਕੋਟ ਵਲੋਂ ਅਗਰਵਾਲ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰੇਮ ਗਰਗ ਦੀ ਪ੍ਰਧਾਨਗੀ ਹੇਠ ਅਗਰਵਾਲ ਭਵਨ ਵਿਖੇ ਕਰਵਾਈ ਗਈ । ਇਸ ਮੌਕੇ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਅਸ਼ਵਨੀ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਮੀਟਿੰਗ ਦੌਰਾਨ ਸਮਾਜ ਦੀ ਭਲਾਈ, ਏਕਤਾ ਅਤੇ ਸੇਵਾ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਸਭਾ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਪਠਾਨਕੋਟ ਤੋਂ ਅਗਰੋਹਾ ਧਾਮ ਲਈ ਨਿਯਮਿਤ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਆਉਣ-ਜਾਣ ਦੀ ਸਹੂਲਤ ਮਿਲ ਸਕੇ । ਇਸ ਤੋਂ ਇਲਾਵਾ ਪਠਾਨਕੋਟ ਸ਼ਹਿਰ ਦੇ ਕਿਸੇ ਪ੍ਰਮੁੱਖ ਪਾਰਕ ਜਾਂ ਚੌਕ ਦਾ ਨਾਮ ਮਹਾਰਾਜਾ ਅਗਰਸੈਨ ਜੀ ਦੇ ਨਾਮ ’ਤੇ ਰੱਖਣ ਦੀ ਮੰਗ ਵੀ ਕੀਤੀ ਗਈ । ਚੇਅਰਮੈਨ ਅਸ਼ਵਨੀ ਅਗਰਵਾਲ ਨੇ ਭਰੋਸਾ ਦਿੱਤਾ ਕਿ ਸਰਕਾਰੀ ਵਿਭਾਗ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਹ ਹਰ ਸੰਭਵ ਸਹਿਯੋਗ ਕਰਨਗੇ । ਮੀਟਿੰਗ ਦੌਰਾਨ ਅਸ਼ਵਨੀ ਅਗਰਵਾਲ ਨੂੰ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਮਾਝਾ ਜ਼ੋਨ ਦੇ ਜ਼ੋਨਲ ਚੇਅਰਮੈਨ ਸੁਰੇਸ਼ ਗੋਇਲ, ਅਵਿਨਾਸ਼ ਸਿੰਗਲਾ, ਸਤੀਸ਼ ਅਗਰਵਾਲ, ਮਨੀਸ਼ ਬਾਂਸਲ, ਜਨਰਲ ਸਕੱਤਰ ਪ੍ਰਸ਼ਾਂਤ ਮਿੱਤਲ, ਸੰਜੇ ਅਗਰਵਾਲ ਐਡਵੋਕੇਟ, ਕੈਸ਼ੀਅਰ ਪ੍ਰਦੀਪ ਅਗਰਵਾਲ, ਅਸ਼ੋਕ ਕੁਮਾਰ ਗੁਪਤਾ, ਸੰਜੀਵ ਕੁਮਾਰ ਗੁਪਤਾ, ਸੰਜੀਵ ਗਰਗ, ਪਵਨ ਅਗਰਵਾਲ, ਅਸ਼ਵਨੀ ਸਿੰਗਲਾ ਅਤੇ ਆਦਰਸ਼ ਅਗਰਵਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੈਣੀ ਮਹਾਂਸਭਾ ਵਲੋਂ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ੋਕ ਸੈਣੀ ਦਾ ਸਨਮਾਨ ਅਗਲੀ ਖ਼ਬਰ ਕੋਰਟ ਕੰਪਲੈਕਸ ਵਿਚ ਸੈਸ਼ਨ ਜੱਜ ਵਲੋਂ ਲਹਿਰਾਇਆ ਗਿਆ ਤਿਰੰਗਾ
Ad Position 24