17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੈਣੀ ਮਹਾਂਸਭਾ ਵਲੋਂ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ੋਕ ਸੈਣੀ ਦਾ ਸਨਮਾਨ

ਪਠਾਨਕੋਟ, 17 ਅਗਸਤ (ਸੰਧੂ)-ਸੈਣੀ ਮਹਾਂਸਭਾ ਪਠਾਨਕੋਟ ਵਲੋਂ ਪ੍ਰਧਾਨ ਪਰਮਜੀਤ ਸੈਣੀ ਪੰਮਾ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੈਣੀ ਮਹਾਂਸਭਾ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ੋਕ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

Ad Position 21
No active advertisement
ਅਜੀਤ ਡੈਸਕ 18-08-2026
ਪਠਾਨਕੋਟ, 17 ਅਗਸਤ (ਸੰਧੂ)-ਸੈਣੀ ਮਹਾਂਸਭਾ ਪਠਾਨਕੋਟ ਵਲੋਂ ਪ੍ਰਧਾਨ ਪਰਮਜੀਤ ਸੈਣੀ ਪੰਮਾ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੈਣੀ ਮਹਾਂਸਭਾ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ੋਕ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮਹਾਂਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਅਸ਼ੋਕ ਸੈਣੀ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਗੁਲਦਸਤਾ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ । ਇਸ ਮੌਕੇ ਪਰਮਜੀਤ ਸੈਣੀ ਪੰਮਾ ਨੇ ਕਿਹਾ ਕਿ ਅਸ਼ੋਕ ਸੈਣੀ ਦੀ ਨਿਯੁਕਤੀ ਸਮੁੱਚੇ ਸੈਣੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ । ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਸ਼ੋਕ ਸੈਣੀ ਦੀ ਅਗਵਾਈ ਹੇਠ ਪੰਜਾਬ ਭਰ ਵਿਚ ਸੈਣੀ ਸਮਾਜ ਹੋਰ ਮਜ਼ਬੂਤ ਅਤੇ ਇਕਜੁੱਟ ਹੋਵੇਗਾ । ਅਸ਼ੋਕ ਸੈਣੀ ਨੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਸਮਾਜ ਨੂੰ ਇਕਜੁੱਟ ਕਰਨ, ਨੌਜਵਾਨਾਂ ਨੂੰ ਸਿੱਖਿਆ ਤੇ ਰੁਜ਼ਗਾਰ ਪ੍ਰਤੀ ਜਾਗਰੂਕ ਕਰਨ ਅਤੇ ਲੋੜਵੰਦਾਂ ਦੀ ਮਦਦ ਲਈ ਯਤਨ ਕਰਨਗੇ । ਇਸ ਮੌਕੇ ਦੱਸਿਆ ਗਿਆ ਕਿ 30 ਅਗਸਤ ਨੂੰ ਸਵੇਰੇ 11 ਵਜੇ ਸੈਣੀ ਮਹਾਂਸਭਾ ਪਠਾਨਕੋਟ ਵਿਖੇ ਮੀਟਿੰਗ ਕਰਵਾਈ ਜਾਵੇਗੀ, ਜਿਸ ’ਚ ਸਮਾਜ ਦੀ ਮਜ਼ਬੂਤੀ ਤੇ ਭਵਿੱਖ ਦੇ ਭਲਾਈ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਸਮਾਗਮ ’ਚ ਗੁਰਦਿਆਲ ਸੈਣੀ, ਪ੍ਰੀਤਮ ਸੈਣੀ, ਸਤੀਸ਼ ਸੈਣੀ, ਸੁਰਿੰਦਰ ਸੈਣੀ, ਭਾਰਤ ਭੂਸ਼ਣ ਸੈਣੀ, ਰਾਜੇਸ਼ ਸੈਣੀ, ਪੁਸ਼ਪਿੰਦਰ ਸੈਣੀ ਤੇ ਪੰਮਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਹਲਕੇ ਵਿਚ ਬੀ.ਐਲ.ਓ. ਯੂਨੀਅਨ ਦਾ ਗਠਨ ਅਗਲੀ ਖ਼ਬਰ ਅਗਰੋਹਾ ਧਾਮ ਲਈ ਪਠਾਨਕੋਟ ਤੋਂ ਨਿਯਮਤ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ
Ad Position 24