ਕੋਰਟ ਕੰਪਲੈਕਸ ਵਿਚ ਸੈਸ਼ਨ ਜੱਜ ਵਲੋਂ ਲਹਿਰਾਇਆ ਗਿਆ ਤਿਰੰਗਾ
ਪਠਾਨਕੋਟ, 17 ਅਗਸਤ (ਵਿਨੋਦ)-ਕੋਰਟ ਕੰਪਲੈਕਸ ਪਠਾਨਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਭਨਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ । ਇਸ ਮੌਕੇ ਉਨ੍ਹਾਂ ਵਲੋਂ ਕੋਰਟ ਕੰਪਲੈਕਸ ਵਿਖੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ, ਤਾਂ ਜੋ ਵਾਤਾਵਰਨ ਸਾਫ ਸੁਥਰਾ ਰਹਿ ਸਕੇ ।
ਪਠਾਨਕੋਟ, 17 ਅਗਸਤ (ਵਿਨੋਦ)-ਕੋਰਟ ਕੰਪਲੈਕਸ ਪਠਾਨਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਭਨਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ । ਇਸ ਮੌਕੇ ਉਨ੍ਹਾਂ ਵਲੋਂ ਕੋਰਟ ਕੰਪਲੈਕਸ ਵਿਖੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ, ਤਾਂ ਜੋ ਵਾਤਾਵਰਨ ਸਾਫ ਸੁਥਰਾ ਰਹਿ ਸਕੇ । ਇਸ ਮੌਕੇ ਫੈਮਲੀ ਕੋਰਟ ਜੱਜ ਜਸਬੀਰ ਕੌਰ, ਵਧੀਕ ਸੈਸ਼ਨ ਜੱਜ ਏਕਤਾ ਉੱਪਲ, ਜੱਜ ਸੀਨੀਅਰ ਡਵੀਜ਼ਨ ਰਾਜਵੰਤ ਕੌਰ, ਜੱਜ ਸੀਨੀਅਰ ਡਵੀਜ਼ਨ ਗੁਰਸ਼ੇਰ ਸਿੰਘ, ਸੀ.ਜੇ.ਐਮ. ਮੀਨਾਕਸ਼ੀ ਗੁਪਤਾ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪ੍ਰਭਜੋਤ ਕੌਰ, ਜੱਜ ਜੂਨੀਅਰ ਡਵੀਜ਼ਨ ਨਾਜਮੀਨ ਸਿੰਘ, ਜੱਜ ਜੂਨੀਅਰ ਡਵੀਜ਼ਨ ਬਬੀਤਾ, ਜੱਜ ਜੂਨੀਅਰ ਡਵੀਜ਼ਨ ਰਵਨੀਤ ਕੌਰ ਬੇਦੀ, ਜੱਜ ਜੂਨੀਅਰ ਡਵੀਜ਼ਨ ਸਤਨਾਮ ਸਿੰਘ, ਜੱਜ ਜੂਨੀਅਰ ਡਵੀਜ਼ਨ ਅਰਵਿੰਦ ਸਿੰਘ ਅਤੇ ਜੱਜ ਜੂਨੀਅਰ ਡਵੀਜ਼ਨ ਆਸਦੀਪ ਸਿੰਘ ਆਦਿ ਸ਼ਾਮਿਲ ਸਨ।