17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤਿਉਹਾਰਾਂ ਨੂੰ ਲੈ ਕੇ ਘਟੀਆ ਮਿਆਰ ਦੀਆਂ ਮਠਿਆਈਆਂ ਤੇ ਹੋਰ ਸਮਾਨ ਦੀ ਵਿਕਰੀ ਜੋਰਾਂ ’ਤੇ * ਲੋਕਾਂ ਨੇ ਫੂਡ ਕਮਿਸ਼ਨਰ ਪਾਸੋਂ ਸੈਂਪਲ ਭਰਨ ਦੀ ਕੀਤੀ ਮੰਗ

ਗੁਰਦਾਸਪੁਰ, 17 ਅਗਸਤ (ਅਸ਼ੋਕ ਸ਼ਰਮਾ)-ਬੇਟ ਇਲਾਕੇ ਅੰਦਰ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹਲਵਾਈਆਂ ਆਦਿ ਦੀਆਂ ਦੁਕਾਨਾਂ ’ਤੇ ਮਿਠਾਈਆਂ ਦੀ ਖ਼ਰੀਦਦਾਰੀ ਸ਼ੁਰੂ ਹੋ ਚੁੱਕੀ ਹੈ। ਜਦੋਂ ਕਿ ਦੁਕਾਨਾਂ ’ਤੇ ਮਠਿਆਈ ਆਦਿ ਦੇ ਸੈਂਪਲ ਭਰੇ ਜਾਣ ਦੀ ਖ਼ਬਰ ਪੜਨ, ਸੁਣਨ ਨੂੰ ਨਹੀਂ ਮਿਲੀ ਤੇ ਨਾ ਹੀ ਕਾਫ਼ੀ ਦੇਰ ਤੋਂ ਕਿਸੇ ਡੇਅਰੀ ਵਾਲੇ ਦਾ ਦੁਧ ਜਾਂ ਪਨੀਰ, ਖੋਏ ਆਦਿ ਦੇ ਸੈਂਪਲ ਭਰਨ ਦੀ ਖ਼ਬਰ ਮਿਲੀ।

Ad Position 21
No active advertisement
ਅਜੀਤ ਡੈਸਕ 18-08-2026
ਗੁਰਦਾਸਪੁਰ, 17 ਅਗਸਤ (ਅਸ਼ੋਕ ਸ਼ਰਮਾ)-ਬੇਟ ਇਲਾਕੇ ਅੰਦਰ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹਲਵਾਈਆਂ ਆਦਿ ਦੀਆਂ ਦੁਕਾਨਾਂ ’ਤੇ ਮਿਠਾਈਆਂ ਦੀ ਖ਼ਰੀਦਦਾਰੀ ਸ਼ੁਰੂ ਹੋ ਚੁੱਕੀ ਹੈ। ਜਦੋਂ ਕਿ ਦੁਕਾਨਾਂ ’ਤੇ ਮਠਿਆਈ ਆਦਿ ਦੇ ਸੈਂਪਲ ਭਰੇ ਜਾਣ ਦੀ ਖ਼ਬਰ ਪੜਨ, ਸੁਣਨ ਨੂੰ ਨਹੀਂ ਮਿਲੀ ਤੇ ਨਾ ਹੀ ਕਾਫ਼ੀ ਦੇਰ ਤੋਂ ਕਿਸੇ ਡੇਅਰੀ ਵਾਲੇ ਦਾ ਦੁਧ ਜਾਂ ਪਨੀਰ, ਖੋਏ ਆਦਿ ਦੇ ਸੈਂਪਲ ਭਰਨ ਦੀ ਖ਼ਬਰ ਮਿਲੀ।ਇੰਝ ਜਾਪਦਾ ਹੈ ਕਿ ਸ਼ਹਿਰ ਅੰਦਰ ਕੋਈ ਵੀ ਸੈਂਪਲ ਭਰਨ ਵਾਲਾ ਡਾਕਟਰ ਜਾਂ ਅਧਿਕਾਰੀ ਕੰਮ ਨਹੀਂ ਕਰ ਰਿਹਾ। ਇਸ ਸਬੰਧੀ ਗੱਲਬਾਤ ਦੌਰਾਨ ਕੁਝ ਵਾਤਾਵਰਨ ਪ੍ਰੇਮੀਆਂ ਨੇ ਦੱਸਿਆ ਕਿ ਬੇਟ ਇਲਾਕੇ ਅੰਦਰ ਜਿੰਨੀ ਮਿਕਦਾਰ ਵਿਚ ਦੁੱਧ, ਪਨੀਰ ਆਦਿ ਦੀ ਵਿਕਰੀ ਹੋ ਰਹੀ ਹੈ, ਇਸ ਦੇ ਨੇੜੇ ਤੇੜੇ ਵੀ ਦੁੱਧ ਦੀ ਪੈਦਾਵਾਰ ਇਸ ਇਲਾਕੇ ਅੰਦਰ ਨਹੀਂ ਹੋ ਰਹੀ। ਹਲਵਾਈ ਦੀਆਂ ਦੁਕਾਨਾਂ ਵੱਲ ਝਾਤ ਮਾਰੀਏ ਤਾਂ ਪਨੀਰ, ਮਠਿਆਈ ਆਦਿ ਵੱਡੀ ਤਾਦਾਦ ਵਿਚ ਵੇਚਿਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਮਠਿਆਈ ਦੇ ਬਣਨ ਅਤੇ ਇਸਤੇਮਾਲ ਕਰਨ ਦੀ ਮਿਤੀ ਨਹੀਂ ਲਿਖੀ ਹੁੰਦੀ। ਜਦਕਿ ਇਨ੍ਹਾਂ ਮਠਿਆਈਆਂ ਦੇ ਰੇਟ 700 ਤੋਂ 800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੁੰਦੇ ਹਨ। ਦੂਜੇ ਪਾਸੇ ਪੰਜ-ਦੱਸ ਰੁਪਏ ਦੇ ਭੁਜੀਆ ਵਗੈਰਾ ਦੇ ਪੈਕਟ ਖਰੀਦਣ ’ਤੇ ਉਸ ਉਪਰ ਰੇਟ ਦੇ ਨਾਲ-ਨਾਲ ਬਣਨ ਅਤੇ ਇਸਤੇਮਾਲ ਕਰਨ ਦੀ ਮਿਤੀ ਲਿਖੀ ਹੁੰਦੀ ਹੈ। ਇਹ ਸਭ ਕੁਝ ਪ੍ਰਸ਼ਾਸਨ ਦੀ ਅਣਦੇਖੀ ਜਾਂ ਮਿਲੀ ਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਅਣਦੇਖੀ ਵਜੋਂ ਰੇਹੜੀਆਂ ’ਤੇ ਧੜਾਧੜ ਫਾਸਟ ਫੂਡ ਘਟੀਆ ਮਿਆਰ ਦਾ ਵਿਕ ਰਿਹਾ ਹੈ। ਫਾਸਟਫੂਡ ਵਿਚ ਵਰਤੇ ਜਾਣ ਵਾਲੇ ਤੇਲ ਕੁਝ ਹੱਦ ਤੱਕ ਘਟੀਆ ਮਿਆਰ ਦੇ ਹਨ। ਪਰ ਜਿਲ੍ਹਾ ਪ੍ਰਸ਼ਾਸਨ ਦਾ ਇਸ ਪ੍ਰਤੀ ਕੋਈ ਧਿਆਨ ਨਹੀਂ ਹੈ।ਇਨ੍ਹਾਂ ਰੇਹੜੀਆਂ ਤੋਂ ਜਿਆਦਾਤਰ ਦਰਮਿਆਨਾ ਅਤੇ ਗਰੀਬ ਤਬਕੇ ਦੇ ਲੋਕ ਹੀ ਖਰੀਦ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਆਏ ਦਿਨ ਸੁਣਨ ਵਿਚ ਆਉਂਦਾ ਸੀ ਕਿ ਅੱਜ ਫਲਾਂ, ਕਰਿਆਨੇ ਜਾਂ ਹਲਵਾਈ ਦੀ ਦੁਕਾਨ ’ਤੇ ਮਠਿਆਈ ਆਦਿ ਦੇ ਸੈਂਪਲ ਭਰੇ ਗਏ ਹਨ ਅਤੇ ਸੈਂਪਲ ਭਰਵਾਉਣ ਵਾਲੇ ਦੁਕਾਨਦਾਰਾਂ ਵਿਚ ਡਰ ਵੀ ਹੁੰਦਾ ਸੀ, ਜਿਸ ਨਾਲ ਬਾਕੀ ਦੁਕਾਨਦਾਰ ਵੀ ਚੁਕੰਨੇ ਹੋ ਜਾਂਦੇ ਸਨ, ਉਸ ਵੇਲੇ ਬਹੁਤੀਆਂ ਅਖਬਾਰਾਂ ਵੀ ਨਹੀਂ ਹੁੰਦੀਆਂ ਸਨ। ਪਰ ਹੁਣ ਅਣਗਿਣਤ ਅਖਬਾਰਾਂ ਅਤੇ ਸੋਸ਼ਲ ਮੀਡੀਆ ਦਾ ਜੋਰ ਹੋਣ ਦੇ ਬਾਵਜੂਦ ਵੀ ਦੁਕਾਨਾਂ ’ਤੇ ਘਟੀਆ ਮਿਆਰ ਦੀਆਂ ਮਠਿਆਈਆਂ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ। ਜਦੋਂ ਇਸ ਸਬੰਧੀ ਫੂਡ ਕਮਿਸ਼ਨਰ ਡਾ: ਜੀ.ਐਸ ਪੰਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਸਮੇਂ-ਸਮੇਂ ਸਿਰ ਇਨ੍ਹਾਂ ਦੁਕਾਨਾਂ ਤੋਂ ਇਲਾਵਾ ਹੋਰ ਕਈ ਸਬੰਧਿਤ ਖ਼ਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਕੋਰਟ ਕੰਪਲੈਕਸ ਵਿਚ ਸੈਸ਼ਨ ਜੱਜ ਵਲੋਂ ਲਹਿਰਾਇਆ ਗਿਆ ਤਿਰੰਗਾ ਅਗਲੀ ਖ਼ਬਰ ਰਾਸ਼ਟਰਗਾਨ ’ਤੇ ਕਥਿਤ ਪਾਬੰਦੀ ਨੂੰ ਲੈ ਕੇ ਭਾਜਪਾ ਵਲੋਂ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ
Ad Position 24