17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਨਰੋਟ ਜੈਮਲ ਸਿੰਘ ਦੇ ਬੱਸ ਸਟੈਂਡ ਨੇੜੇ ਦੁਕਾਨ ’ਤੇ ਹੋਈ ਚੋਰੀ ਤਿੰਨ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ

ਬਮਿਆਲ, 17 ਅਗਸਤ (ਰਕੇਸ਼ ਸ਼ਰਮਾ)-ਨਰੋਟ ਜੈਮਲ ਸਿੰਘ ਦੇ ਬੱਸ ਸਟੈਂਡ ਸਥਿਤ ਮੁੱਖ ਚੌਕ ’ਚ ਬੀਤੀ ਰਾਤ ਚੋਰਾਂ ਵਲੋਂ ਬੀੜੀ-ਸਿਗਰਟ ਦੀ ਦੁਕਾਨ ਨੁਮਾ ਖੋਖਾ ਤੋੜ ਕੇ ਕਰੀਬ 50 ਹਜ਼ਾਰ ਰੁਪਏ ਦਾ ਸਮਾਨ ਤੇ 5 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਏ ਜਾਣ ਸਬੰਧੀ ਖਬਰ ਪ੍ਰਾਪਤ ਹੋਈ ਹੈ । ਚੋਰੀ ਦੀ ਪੂਰੀ ਵਾਰਦਾਤ ਨੇੜੇ ਲੱਗੇ ਸੀ.

Ad Position 21
No active advertisement
ਅਜੀਤ ਡੈਸਕ 18-08-2026
ਬਮਿਆਲ, 17 ਅਗਸਤ (ਰਕੇਸ਼ ਸ਼ਰਮਾ)-ਨਰੋਟ ਜੈਮਲ ਸਿੰਘ ਦੇ ਬੱਸ ਸਟੈਂਡ ਸਥਿਤ ਮੁੱਖ ਚੌਕ ’ਚ ਬੀਤੀ ਰਾਤ ਚੋਰਾਂ ਵਲੋਂ ਬੀੜੀ-ਸਿਗਰਟ ਦੀ ਦੁਕਾਨ ਨੁਮਾ ਖੋਖਾ ਤੋੜ ਕੇ ਕਰੀਬ 50 ਹਜ਼ਾਰ ਰੁਪਏ ਦਾ ਸਮਾਨ ਤੇ 5 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਏ ਜਾਣ ਸਬੰਧੀ ਖਬਰ ਪ੍ਰਾਪਤ ਹੋਈ ਹੈ । ਚੋਰੀ ਦੀ ਪੂਰੀ ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਵਿਚ ਮੂੰਹ ’ਤੇ ਕੱਪੜੇ ਬੰਨ੍ਹੇ ਤਿੰਨ ਨੌਜਵਾਨ ਦਿਖਾਈ ਦੇ ਰਹੇ ਹਨ । ਪੀੜਤ ਦੁਕਾਨਦਾਰ ਅਸ਼ੋਕ ਸੂਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਨਿਚਰਵਾਰ ਰਾਤ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ । ਐਤਵਾਰ ਸਵੇਰੇ ਕਰੀਬ 6 ਵਜੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਲਗਭਗ ਸਾਰਾ ਸਮਾਨ ਗਾਇਬ ਸੀ । ਉਨ੍ਹਾਂ ਨੇੜੇ ਸਥਿਤ ਆਪਣੀ ਦੂਜੀ ਦੁਕਾਨ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਰਾਤ ਕਰੀਬ 2 ਵਜੇ ਤਿੰਨ ਨੌਜਵਾਨ ਮੂੰਹ ’ਤੇ ਕੱਪੜੇ ਬੰਨ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦਿਖਾਈ ਦਿੱਤੇ । ਚੋਰ ਬੀੜੀ, ਸਿਗਰਟ ਤੇ ਹੋਰ ਸਮਾਨ ਤੋਂ ਇਲਾਵਾ ਇੰਡਕਸ਼ਨ ਚੁੱਲ੍ਹਾ ਤੇ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ । ਪੀੜਤ ਵਲੋਂ ਇਸ ਸਬੰਧੀ ਥਾਣਾ ਨਰੋਟ ਜੈਮਲ ਸਿੰਘ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ । ਥਾਣਾ ਮੁਖੀ ਕੁਲਦੀਪ ਰਾਜ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਵਾਰਦਾਤ ਤੋਂ ਬਾਅਦ ਇਲਾਕੇ ਵਿਚ ਪੁਲਿਸ ਦੀ ਚੌਕਸੀ ’ਤੇ ਵੀ ਸਵਾਲ ਉੱਠ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਧਰਮ ਸਮਰਾਟ ਸਵਾਮੀ ਕਰਪਾਤਰੀ ਮਹਾਰਾਜ ਦਾ 119ਵਾਂ ਪ੍ਰਾਕਟਯ ਦਿਵਸ ਮਨਾਇਆ ਅਗਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੇ ਪੇਸ਼ ਕੀਤਾ ਦੇਸ਼ ਭਗਤੀ ਭਰਪੂਰ ਪ੍ਰੋਗਰਾਮ
Ad Position 24