17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਜ਼ਾਦੀ ਦਿਵਸ ਮੌਕੇ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੇ ਪੇਸ਼ ਕੀਤਾ ਦੇਸ਼ ਭਗਤੀ ਭਰਪੂਰ ਪ੍ਰੋਗਰਾਮ

ਪਠਾਨਕੋਟ, 17 ਅਗਸਤ (ਸੁਮਿਤ)-ਸੇਵਾ ਭਾਰਤੀ ਪਠਾਨਕੋਟ ਵਲੋਂ 15 ਅਗਸਤ ਆਜ਼ਾਦੀ ਦਿਵਸ ਮੌਕੇ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ । ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਵਿਚ ਰਾਸ਼ਟਰ ਪ੍ਰੇਮ, ਦੇਸ਼ ਭਗਤੀ ਅਤੇ ਭਾਰਤੀ ਸੰਸਕਾਰਾਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ ।

Ad Position 21
No active advertisement
ਅਜੀਤ ਡੈਸਕ 18-08-2026
ਪਠਾਨਕੋਟ, 17 ਅਗਸਤ (ਸੁਮਿਤ)-ਸੇਵਾ ਭਾਰਤੀ ਪਠਾਨਕੋਟ ਵਲੋਂ 15 ਅਗਸਤ ਆਜ਼ਾਦੀ ਦਿਵਸ ਮੌਕੇ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ । ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਵਿਚ ਰਾਸ਼ਟਰ ਪ੍ਰੇਮ, ਦੇਸ਼ ਭਗਤੀ ਅਤੇ ਭਾਰਤੀ ਸੰਸਕਾਰਾਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ । ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ, ਸੱਭਿਆਚਾਰਕ ਪੇਸ਼ਕਾਰੀਆਂ ਤੇ ਹੋਰ ਪ੍ਰੋਗਰਾਮਾਂ ਰਾਹੀਂ ਆਜ਼ਾਦੀ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ । ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਹਾਜ਼ਰ ਸਾਰੇ ਲੋਕਾਂ ਦਾ ਮਨ ਮੋਹ ਲਿਆ । ਇਸ ਮੌਕੇ ਬੱਚਿਆਂ ਨੂੰ ਦੇਸ਼ ਦੇ ਆਜ਼ਾਦੀ ਸੈਨਾਨੀਆਂ ਦੀਆਂ ਕੁਰਬਾਨੀਆਂ ਤੇ ਰਾਸ਼ਟਰ ਪ੍ਰਤੀ ਆਪਣੇ ਫਰਜ਼ਾਂ ਬਾਰੇ ਵੀ ਜਾਣਕਾਰੀ ਦਿੱ । ਸੇਵਾ ਭਾਰਤੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਬਾਲ ਸੰਸਕਾਰ ਕੇਂਦਰਾਂ ਰਾਹੀਂ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਸੰਸਕਾਰ, ਅਨੁਸ਼ਾਸਨ, ਰਾਸ਼ਟਰ ਪ੍ਰੇਮ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਜੋੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਸ ਮੌਕੇ ਸੇਵਾ ਭਾਰਤੀ ਪਠਾਨਕੋਟ ਦੇ ਪ੍ਰਧਾਨ ਵਰੁਣ ਮਹਾਜਨ, ਉਪ ਪ੍ਰਧਾਨ ਜਗਦੀਸ਼ ਰਾਜ ਸੈਣੀ, ਮਹਾਂਮੰਤਰੀ ਕੁਲਭੂਸ਼ਣ ਮਹਾਜਨ, ਸੋਸ਼ਲ ਮੀਡੀਆ ਪ੍ਰਮੁੱਖ ਤਰੁਣ ਕੁਮਾਰ, ਮੰਤਰੀ ਰੋਹਿਤ ਤੁਲੀ, ਉਪ ਪ੍ਰਧਾਨ ਰਵਨੀਤ ਸਿੰਘ, ਮੰਤਰੀ ਪ੍ਰਤੀਕ ਤੁਲੀ, ਸੰਜੀਵ ਕੁਮਾਰ ਤੇ ਵਿਕਾਸ ਮਹਾਜਨ ਸਮੇਤ ਹੋਰ ਅਹੁਦੇਦਾਰ ਹਾਜ਼ਰ ਰਹੇ । ਹਾਜ਼ਰ ਅਹੁਦੇਦਾਰਾਂ ਨੇ ਬੱਚਿਆਂ ਦਾ ਹੌਂਸਲਾ ਵਧਾਉਂਦਿਆਂ ਉਨ੍ਹਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਨਰੋਟ ਜੈਮਲ ਸਿੰਘ ਦੇ ਬੱਸ ਸਟੈਂਡ ਨੇੜੇ ਦੁਕਾਨ ’ਤੇ ਹੋਈ ਚੋਰੀ ਤਿੰਨ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਅਗਲੀ ਖ਼ਬਰ ਪਠਾਨਕੋਟ ਹਲਕੇ ਵਿਚ ਬੀ.ਐਲ.ਓ. ਯੂਨੀਅਨ ਦਾ ਗਠਨ
Ad Position 24