ਧਾਰੀਵਾਲ, 21 ਨਵੰਬਰ (ਸਵਰਨ ਸਿੰਘ)- ਪਿਛਲੇ ਲੰਮੇਂ ਸਮੇਂ ਤੋਂ ਮਾਰਕਿਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਦੇ ਖਾਲੀ ਪਏ ਅਹੁਦੇ 'ਤੇ ਅੱਜ ਭੁਪਿੰਦਰ ਸਿੰਘ ਰਿੰਕਾ ਨੇ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਮੌਜੂਦਗੀ ਵਿਚ ਬਤੌਰ ਚੇਅਰਮੈਨ ਚਾਰਜ ਸੰਭਾਲਿਆ | ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਨੂੰ ਫੁੱਲਾਂ ਦੇ ਹਾਰ ਤੇ ਸਿਰੋਪਾਓ ਪਾ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਚਾਰਜ ਸੰਭਾਲਣ ਦੀ ਰਸਮ ਪੂਰੀ ਕੀਤੀ | ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਭੁਪਿੰਦਰ ਸਿੰਘ ਰਿੰਕਾ, ਜੋ ਕਿ ਪਿੰਡ ਖੁੰਡਾ ਦੇ ਆਮ ਪਰਿਵਾਰ ਦਾ ਨੌਜਵਾਨ ਹੈ ਤੇ ਆਮ ਆਦਮੀ ਪਾਰਟੀ ਨੇ ਇਕ ਹੋਰ ਵਾਅਦਾ ਪੂਰਾ ਕਰਦੇ ਹੋਏ ਆਮ ਘਰ ਦੇ ਨੌਜਵਾਨ ਨੂੰ ਚੇਅਰਮੈਨ ਬਣਾਇਆ ਹੈ | ਨਵ-ਨਿਯੁਕਤ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਨੇ 'ਆਪ' ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਤੇ ਪਾਰਟੀ ਦੀ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਧਾਰੀਵਾਲ ਦੇ ਸਕੱਤਰ ਜਗਰੂਪ ਸਿੰਘ, ਐੱਸ.ਡੀ.ਓ. ਰਛਪਾਲ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਉਪ ਪ੍ਰਧਾਨ ਦੀਪਕ ਕੁਮਾਰ ਰਿੰਟੂ, ਬਲਾਕ ਪ੍ਰਧਾਨ ਮਾਲਿਕ ਸਿੰਘ ਬੰਟੀ ਛੋਟੇਪੁਰ, ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ, ਸਰਪੰਚ ਸ਼ਰਨਜੀਤ ਕੌਰ ਖੁੰਡਾ, ਗੁਰਜੀਤ ਸਿੰਘ ਮਿੰਟਾ ਆਲੋਵਾਲ, ਹਰਦੇਵ ਸਿੰਘ ਦੇਬੀ ਸੰਧਵਾਂ, ਸਰਪੰਚ ਹਰਪਾਲ ਸਿੰਘ ਕੰਗ, ਗੁਰਨਾਮ ਸਿੰਘ ਬੁੱਟਰ, ਚਰਨਜੀਤ ਸਿੰਘ ਮੱਲ੍ਹੀਆਂ ਫਕੀਰਾਂ, ਹਰਪਾਲ ਸਿੰਘ ਚੱਕ ਬੜੋਏ, ਨੰਬਰਦਾਰ ਜੋਗਿੰਦਰ ਸਿੰਘ, ਗੁਰਮੀਤ ਸਿੰਘ ਅਹਿਮਦਾਬਾਦ, ਕੇਵਲ ਕ੍ਰਿਸ਼ਨ ਟਾਂਕ, ਸੁਭਾਸ਼ ਜੰਬਾ, ਤਰਲੋਕ ਸਿੰਘ ਆੜ੍ਹਤੀ, ਸਰੰਪਚ ਬਲਜੀਤ ਸਿੰਘ ਸੋਨੂੰ ਸੋਹਲ, ਸਤਨਾਮ ਸਿੰਘ ਖੁੰਡੀ, ਦਵਿੰਦਰ ਸਿੰਘ, ਜਗਦੀਸ਼ ਆਦਿ ਵੀ ਹਾਜ਼ਰ ਸਨ |