15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕਾਰ ਦੀ ਟੱਕਰ ਨਾਲ ਸਕਿਉਰਿਟੀ ਗਾਰਡ ਦੀ ਮੌਤ

Ad Position 21
No active advertisement
ਅਜੀਤ ਡੈਸਕ 22-11-2025
ਬਟਾਲਾ, 21 ਨਵੰਬਰ (ਰਾਕੇਸ਼ ਰੇਖੀ)-ਕਾਰ ਦੀ ਟੱਕਰ ਲੱਗਣ ਨਾਲ ਸਕੂਲ ਦੇ ਸਕਿਓਰਿਟੀ ਗਾਰਡ ਦੀ ਮੌਤ ਹੋ ਗਈ | ਮਾਲੇਵਾਲ ਚੌਕੀ ਦੇ ਇੰਚਾਰਜ ਏ.ਐੱਸ.ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਪਿੰਡ ਅਲਾਵਲਵਾਲ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਚਾਚਾ ਜਸਵੰਤ ਸਿੰਘ ਜੋ ਇਕ ਨਿੱਜੀ ਸਕੂਲ ਵਿਚ ਬਤੌਰ ਸਕਿਓਰਿਟੀ ਗਾਰਡ ਨੌਕਰੀ ਕਰਦਾ ਸੀ, ਬੀਤੀ ਸ਼ਾਮ ਕਰੀਬ 6 ਵਜੇ ਆਪਣੇ ਸਾਈਕਲ 'ਤੇ ਘਰੋਂ ਕਿਤੇ ਜਾ ਰਿਹਾ ਸੀ ਤੇ ਉਹ ਆਪਣੇ ਮੋਟਰਸਾਈਕਲ 'ਤੇ ਉਸ ਦੇ ਪਿੱਛੇ ਆ ਰਿਹਾ ਸੀ | ਰਸਤੇ ਵਿਚ ਵਰਨਾ ਕਾਰ ਦੇ ਚਾਲਕ ਨੇ ਜਸਵੰਤ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਜਸਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ | ਇਲਾਜ ਲਈ ਉਸ ਨੂੰ ਇਕ ਨਿੱਜੀ ਹਸਪਤਾਲ ਅੰਮਿ੍ਤਸਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਰਸਤੇ ਵਿਚ ਮੌਤ ਹੋ ਗਈ | ਕਾਰ ਚਾਲਕ ਦੀ ਪਹਿਚਾਣ ਜੋਬਨ ਸਿੰਘ ਵਾਸੀ ਲਾਲੇਨੰਗਲ ਵਜੋਂ ਹੋਣ 'ਤੇ ਪੁਲਿਸ ਨੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਦਾਣਾ ਮੰਡੀ ਬਟਾਲਾ ਵਿਖੇ 2 ਨਵੇਂ ਉਸਾਰੇ ਸ਼ੈੱਡਾਂ ਦਾ ਕੀਤਾ ਉਦਘਾਟਨ
Ad Position 24